ਸੈਂਟਰ ਆਫ ਟਰੇਡ ਯੂਨੀਅਨਜ਼ ਨੇ ਮਜ਼ਦੂਰਾਂ ਦੇ ਹੱਕ ਵਿਚ ਖੋਲ੍ਹਿਆ ਮੋਰਚਾ

Tuesday, Mar 06, 2018 - 03:12 AM (IST)

ਸੈਂਟਰ ਆਫ ਟਰੇਡ ਯੂਨੀਅਨਜ਼ ਨੇ ਮਜ਼ਦੂਰਾਂ ਦੇ ਹੱਕ ਵਿਚ ਖੋਲ੍ਹਿਆ ਮੋਰਚਾ

ਪਠਾਨਕੋਟ,  (ਸ਼ਾਰਦਾ)-   ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀ. ਟੀ. ਯੂ.) ਵੱਲੋਂ ਸੂਬਾ ਪੱਧਰੀ ਸੰਘਰਸ਼ ਤਹਿਤ ਸਥਾਨਕ ਜ਼ਿਲਾ ਇਕਾਈ ਦੁਆਰਾ ਰੋਸ ਰੈਲੀ ਕੀਤੀ ਗਈ। ਉਪਰੰਤ ਯੂਨੀਅਨ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਰਾਹੀਂ ਸੂਬਾ ਸਰਕਾਰ ਨੂੰ ਮੰਗ-ਪੱਤਰ ਭੇਜਿਆ। ਇਸ ਤੋਂ ਪਹਿਲਾਂ ਯੂਨੀਅਨ ਮੈਂਬਰਾਂ ਨੇ ਢਾਂਗੂ ਚੌਕ ਵਿਚ ਇਕੱਤਰ ਹੋ ਕੇ ਪੰਜਾਬ ਅਤੇ ਕੇਂਦਰ ਸਰਕਾਰਾਂ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ ਅਤੇ ਰਾਮ ਵਿਲਾਸ ਠਾਕੁਰ ਨੇ ਸਾਂਝੇ ਤੌਰ 'ਤੇ ਕੀਤੀ। ਯੂਨੀਅਨ ਅਹੁਦੇਦਾਰਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਤਨਖਾਹ ਬਹੁਤ ਘੱਟ ਹੈ, ਜਿਸ ਕਰ ਕੇ ਉਨ੍ਹਾਂ ਲਈ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਨਪੜ੍ਹ ਮਜ਼ਦੂਰਾਂ ਲਈ ਘੱਟੋਂ-ਘੱਟ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਪੇ-ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਵੇ। ਉਥੇ ਹੀ ਠੇਕੇ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। 1 ਜਨਵਰੀ 2004 ਤੋਂ ਸ਼ੁਰੂ ਕੀਤੀ ਗਈ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ। ਉਥੇ ਹੀ ਗੈਰ-ਜਥੇਬੰਦੀ ਮਜ਼ਦੂਰਾਂ ਲਈ ਬਣਾਇਆ ਗਿਆ ਕਾਨੂੰਨ 2008 ਅਤੇ ਪੰਜਾਬ ਰੂਲਜ਼ 2012 ਅਨੁਸਾਰ ਵੈੱਲਫੇਅਰ ਬੋਰਡ ਦਾ ਗਠਨ ਕਰ ਕੇ ਮਜ਼ਦੂਰਾਂ ਨੂੰ ਬਣਦੇ ਹੱਕ ਦਿੱਤੇ ਜਾਣ। ਰੋਸ ਪ੍ਰਦਰਸ਼ਨ ਦੌਰਾਨ ਸੀ. ਟੀ. ਯੂ. ਦੇ ਸੂਬਾ ਜਨਰਲ ਸਕੱਤਰ ਕਾ. ਨੱਥਾ ਸਿੰਘ ਅਤੇ ਕਾ. ਸ਼ਿਵ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਮਾਸਟਰ ਪ੍ਰੇਮ ਸਾਗਰ, ਸਰਪੰਚ ਬਲਕਾਰ ਚੰਦ, ਹਰਜਿੰਦਰ ਸਿੰਘ ਬਿੱਟੂ, ਦੇਵਰਾਜ, ਸੋਹਣ ਲਾਲ, ਓਂਕਾਰ ਪਾਲ, ਤਿਲਕ ਰਾਜ, ਅਸ਼ਵਨੀ ਕੁਮਾਰ, ਮਦਨ ਲਾਲ, ਤਰਸੇਮ ਲਾਲ, ਅਜੀਤ ਕੁਮਾਰ, ਜੁਗਿੰਦਰ ਪਾਲ, ਰਾਜ ਕੁਮਾਰ, ਮੇਵਾ ਸਿੰਘ, ਮਨੋਹਰ ਲਾਲ, ਪਿਆਰਾ ਸਿੰਘ, ਬਲਦੇਵ ਰਾਜ, ਰਜਨੀ ਬਾਲਾ ਆਦਿ ਮੌਜੂਦ ਸਨ।


Related News