ਟੈਲੀਫੋਨ ਟਾਵਰਾਂ ''ਤੋਂ ਤਾਰਾਂ ਚੋਰੀ ਕਰਨ ਵਾਲੇ ਮੁਲਜ਼ਮ ਕਾਬੂ

Tuesday, Jan 16, 2018 - 07:13 AM (IST)

ਟੈਲੀਫੋਨ ਟਾਵਰਾਂ ''ਤੋਂ ਤਾਰਾਂ ਚੋਰੀ ਕਰਨ ਵਾਲੇ ਮੁਲਜ਼ਮ ਕਾਬੂ

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਫਗਵਾੜਾ ਪੁਲਸ ਵੱਲੋਂ ਟੈਲੀਫੋਨ ਟਾਵਰਾਂ 'ਤੋਂ ਤਾਰਾਂ ਚੋਰੀ ਕਰਨ ਵਾਲੇ ਦੋ ਮੁਲਜ਼ਮ ਸੁਰੇਸ਼ ਕੁਮਾਰ ਪੁੱਤਰ ਆਤਮਾ ਰਾਮ ਵਾਸੀ ਰਜਵਾਲ, ਤਲਵਾੜਾ ਜ਼ਿਲਾ ਹੁਸ਼ਿਆਰਪੁਰ ਅਤੇ ਬਿਲਾਲ ਪੁੱਤਰ ਹੁਸੈਨ ਅਹਿਮਦ ਵਾਸੀ ਮਾਡਲ ਟਾਊਨ ਜ਼ਿਲਾ ਹੁਸ਼ਿਆਰਪੁਰ ਨੂੰ ਮਾਣਯੋਗ ਅਦਾਲਤ ਨੇ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਇਹ ਖੁਲਾਸਾ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਐੱਸ. ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਅਜੇ ਤਕ ਚੱਲੀ ਪੁਲਸ ਜਾਂਚ ਵਿਚ ਮੁਲਜ਼ਮਾਂ ਕੋਲੋਂ ਟੈਲੀਫੋਨ ਟਾਵਰਾਂ 'ਤੋਂ ਚੋਰੀ ਕੀਤੇ ਗਏ 6 ਬੰਡਲ ਤਾਰਾਂ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News