ਬਾਬਾ ਬੁੱਢਾ ਕਾਲਜ ''ਚ ਮਨਾਇਆ ਤੀਆਂ ਦਾ ਤਿਉਹਾਰ
Saturday, Aug 12, 2017 - 01:42 PM (IST)
ਝਬਾਲ(ਨਰਿੰਦਰ) - ਸਰਹੱਦੀ ਇਲਾਕੇ 'ਚ ਬੱਚਿਆਂ ਨੂੰ ਉੱਚ ਮਿਆਰੀ ਵਿਦਿਅਕ ਸਹੂਲਤਾ ਦ ੇਰਿਹਾ ਬਾਬਾ ਬੁੱਢਾ ਕਾਲਜ ਬੀੜ ਵਿਖੇ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋ ਅਤੇ ਪ੍ਰਿੰਸੀਪਲ ਡਾ. ਵਰਿਆਮ ਸਿੰਘ ਬੱਲ ਦੀ ਰਹਿਨੁਮਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਰਲਕੇ ਸਾਉਣ ਦੀਆਂ ਤੀਆਂ ਦਾ ਤਿਉਹਾਰ ਮਨਾਇਆਂ। ਇਸ ਮੌਕੇ ਬੱਚਿਆਂ ਨੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਖੂਬ ਰੰਗ ਬੰਨਿਆਂ। ਇਸ ਸਮੇਂ ਲੜਕੀਆਂ ਨੇ ਪੰਜਾਬੀ ਬੋਲੀਆਂ ਨਾਲ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲੱਗਾ ਦਿੱਤੇ।
ਇਸ ਸਮੇਂ ਜੋਗਿੰਦਰ ਸਿੰਘ ਕੈਰੋ ਅਤੇ ਪ੍ਰਿੰਸੀਪਲ ਵਰਿਆਮ ਸਿੰਘ ਬੱਲ ਨੇ ਸਾਉਣ ਮਹੀਨੇ ਦੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਮਹੱਤਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮੇ ਵਿਦਿਆਰਥੀਆਂ ਨੂੰ ਸਾਉਣ ਮਹੀਨੇ ਦੀ ਮੁੱਖ ਸੋਗਾਤ ਖੀਰ ਅਤੇ ਪੂੜੇ ਵੀ ਖੁਆਏ ਗਏ। ਇਸ ਸਮੇ ਪ੍ਰੋ. ਰਾਜਵਿੰਦਰ ਸਿੰਘ ਗੋਹਲਵੜ, ਪ੍ਰੋ. ਕਰਨਬੀਰ ਸਿੰਘ, ਪ੍ਰੋ. ਇੰਦਰਜੀਤ ਸਿੰਘ ਕਸੇਲ ਹਾਜ਼ਰ ਸਨ।
