31 ਜੁਲਾਈ ਤਕ ਸੀ. ਬੀ. ਐੱਸ. ਈ. ਦੀ ਵੈੱਬਸਾਈਟ ''ਤੇ ਮਿਲਣਗੇ ਫਾਰਮ

Tuesday, Jun 25, 2019 - 09:42 AM (IST)

31 ਜੁਲਾਈ ਤਕ ਸੀ. ਬੀ. ਐੱਸ. ਈ. ਦੀ ਵੈੱਬਸਾਈਟ ''ਤੇ ਮਿਲਣਗੇ ਫਾਰਮ

ਲੁਧਿਆਣਾ (ਵਿੱਕੀ) : ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 'ਦਿ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ' (ਟੇਰੀ) ਦੇ ਸਹਿਯੋਗ ਨਾਲ ਸੀ. ਬੀ. ਐੱਸ. ਈ.-ਟੇਰੀ ਗ੍ਰੀਨ ਓਲੰਪੀਆਡ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਹੈ। ਓਲੰਪੀਆਡ ਲਈ 18 ਸਤੰਬਰ ਅਤੇ 16 ਅਕਤੂਬਰ ਦੀਆਂ 2 ਤਰੀਕਾਂ ਤੈਅ ਕੀਤੀਆਂ ਗਈਆਂ ਹਨ। ਸੀ. ਬੀ. ਐੱਸ. ਈ. ਦੀ ਵੈੱਬਸਾਈਟ ਤੋਂ ਹੀ ਫਾਰਮ ਮਿਲੇਗਾ, ਜਿਸ ਨੂੰ ਵਿਦਿਆਰਥੀ 31 ਜੁਲਾਈ ਤਕ ਭਰ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸੀ. ਬੀ. ਐੱਸ. ਈ. ਦੀ ਵੈੱਬਸਾਈਟ 'ਤੇ ਜਾਰੀ ਸਰਕੁਲਰ ਮੁਤਾਬਕ ਗ੍ਰੀਨ ਓਲੰਪੀਆਡ ਵਿਚ ਕਲਾਸ ਚੌਥੀ ਤੋਂ 10ਵੀਂ ਤਕ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ। ਵੱਖ-ਵੱਖ 3 ਪੜਾਵਾਂ ਵਿਚ ਹੋਣ ਵਾਲੇ ਇਸ ਮੁਕਾਬਲੇ ਦੇ ਪਹਿਲੇ ਪੜਾਅ ਵਿਚ ਕਲਾਸ ਚੌਥੀ ਤੋਂ 5ਵੀਂ, ਦੂਜੇ ਪੜਾਅ ਵਿਚ ਕਲਾਸ 6ਵੀਂ ਤੋਂ 8ਵੀਂ ਅਤੇ ਤੀਜੇ ਪੜਾਅ ਵਿਚ ਕਲਾਸ 9ਵੀਂ ਤੋਂ 10ਵੀਂ ਦੇ ਵਿਦਿਆਰਥੀ ਸ਼ਾਮਲ ਹੋਣਗੇ। ਇਹ ਮੁਕਾਬਲਾ ਇੰਗਲਿਸ਼ ਅਤੇ ਹਿੰਦੀ ਦੋਵਾਂ ਹੀ ਮਾਧਿਅਮਾਂ ਵਿਚ ਹੋਵੇਗਾ। ਮੁਕਾਬਲੇ ਦਾ ਸਮਾਂ 1 ਘੰਟਾ ਹੋਵੇਗਾ।


author

Babita

Content Editor

Related News