CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਲਈ ਜਾਰੀ ਹੋਇਆ ਨਵਾਂ ਪੈਟਰਨ

12/28/2020 12:08:37 PM

ਲੁਧਿਆਣਾ (ਵਿੱਕੀ) : 4 ਦਿਨ ਬਾਅਦ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਜਿੱਥੇ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕਰਨਗੇ, ਉੱਥੇ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਤਮਾਮ ਉਲਝਣਾਂ ਨੂੰ ਦੂਰ ਕਰਨ ਦੀ ਦਿਸ਼ਾ 'ਚ ਸੀ. ਬੀ. ਐੱਸ. ਈ. ਨੇ ਵੀ ਪਹਿਲ ਕਦਮੀ ਕੀਤੀ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ 'ਤੇ ਦਿੱਲੀ ਚੱਲੇ ਸੰਗਰੂਰ ਦੇ 'ਅਪਾਹਜ'

ਇਸ ਲੜੀ ਤਹਿਤ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਪ੍ਰੀਖਿਆਵਾਂ ਦਾ ਐਡਵਾਂਸ ਸੈਂਪਲ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਸ਼ਨ ਪੱਤਰ ਦੇ ਨਵੇਂ ਪੈਟਰਨ ਦੀ ਜਾਣਕਾਰੀ ਮਿਲੇਗੀ। ਐਡਵਾਂਸ ਸੈਂਪਲ ਪੇਪਰ ’ਚ ਦੱਸਿਆ ਗਿਆ ਹੈ ਕਿ ਕੇਸ ਸਟੱਡੀ ਦੇ ਪ੍ਰਸ਼ਨ ਦਾ ਉੱਤਰ ਕਿਵੇਂ ਦੇਣਾ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਜਰਮਨੀ ਤੋਂ ਮੰਗਵਾਏ ਗਏ 4 'ਬਲਦ' ਮਿਲੇ, ਸੂਬੇ 'ਚ ਵਧੇਗਾ ਦੁੱਧ ਦਾ ਉਤਪਾਦਨ

ਕੇਸ ਸਟੱਡੀ ਪ੍ਰਸ਼ਨ 'ਚ ਕੀ ਪੁੱਛਿਆ ਜਾਵੇਗਾ। ਕਥਨ ਅਤੇ ਕਾਰਨ ਪ੍ਰਸ਼ਨ ਦਾ ਫਾਰਮੇਟ ਕੀ ਹੁੰਦਾ ਹੈ। ਮਲਟੀਪਲ ਚੁਆਇਸ ਵਾਲੇ ਪ੍ਰਸ਼ਨ ਦਾ ਉੱਤਰ ਸ਼ਬਦ ’ਚ ਲਿਖਣਾ ਹੁੰਦਾ ਹੈ ਜਾਂ ਫਿਰ ਸਿਰਫ ਨੰਬਰ ਲਿਖਣਾ ਹੋਵੇਗਾ। ਯਾਦ ਰਹੇ ਕਿ 10ਵੀਂ ਅਤੇ 12ਵੀਂ ਦੇ ਹਰ ਵਿਸ਼ੇ ਦੇ ਪ੍ਰਸ਼ਨ ਪੱਤਰ 'ਚ ਕੇਸ ਸਟੱਡੀ ਪੁੱਛੇ ਜਾਣਗੇ।

ਇਹ ਵੀ ਪੜ੍ਹੋ : ਸਾਲ 2020 : 'ਲੁਧਿਆਣਾ ਪੁਲਸ' 'ਤੇ ਸਭ ਤੋਂ ਭਾਰੂ ਰਿਹਾ 'ਕੋਰੋਨਾ', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ 'ਚ

ਹੁਣ ਕੇਸ ਸਟੱਡੀ 'ਚ ਕਿਸੇ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਇਸ ਦੀ ਜਾਣਕਾਰੀ ਨਾ ਤਾਂ ਅਧਿਆਪਕਾਂ ਨੂੰ ਅਤੇ ਨਾ ਹੀ ਵਿਦਿਆਰਥੀਆਂ ਨੂੰ ਹੈ। ਇਸ ਨਾਲ ਜੁੜੀ ਕੋਈ ਕਿਤਾਬ ਵੀ ਬਾਜ਼ਾਰ ’ਚ ਉਪਲੱਬਧ ਨਹੀਂ ਹੈ। ਇਸ ਦੌਰਾਨ ਬੋਰਡ ਨੇ ਐਡਵਾਂਸ ਸੈਂਪਲ ਪੇਪਰ ਉਪਲੱਬਧ ਕਰਵਾਇਆ ਹੈ।
ਨੋਟ : ਸੀ. ਬੀ. ਐਸ. ਈ. ਵੱਲੋਂ ਪ੍ਰੀਖਿਆਵਾਂ ਲਈ ਜਾਰੀ ਕੀਤੇ ਨਵੇਂ ਪੈਟਰਨ ਬਾਰੇ ਦਿਓ ਰਾਏ


 


Babita

Content Editor

Related News