CBSE ਪ੍ਰੀਖਿਆ:10ਵੀਂ ਦੇ ਕੰਪਿਊਟਰ ਸਾਇੰਸ ਅਤੇ 12ਵੀਂ ਦੇ ਫਾਈਨ ਆਰਟਸ ਪੇਪਰ ਤੋਂ ਵਿਦਿਆਰਥੀ ਬਾਗੋਬਾਗ

Friday, Feb 21, 2020 - 06:05 AM (IST)

CBSE ਪ੍ਰੀਖਿਆ:10ਵੀਂ ਦੇ ਕੰਪਿਊਟਰ ਸਾਇੰਸ ਅਤੇ 12ਵੀਂ ਦੇ ਫਾਈਨ ਆਰਟਸ ਪੇਪਰ ਤੋਂ ਵਿਦਿਆਰਥੀ ਬਾਗੋਬਾਗ

ਪਟਿਆਲਾ (ਪ੍ਰਤਿਭਾ): ਸੀ. ਬੀ. ਐੱਸ. ਈ. ਤਹਿਤ ਕੱਲ੍ਹ 10ਵੀਂ ਦੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਅਤੇ 12ਵੀਂ ਦਾ ਫਾਈਨ ਆਰਟਸ ਪੇਪਰ ਕਾਫੀ ਵਧੀਆ ਰਿਹਾ। ਸੈਂਟਰ ਤੋਂ ਪੇਪਰ ਦੇ ਕੇ ਬਾਹਰ ਆਏ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆਏ। ਪੇਪਰ ਬਾਰੇ ਡਿਸਕਸ ਕਰਦੇ ਹੋਏ ਦਿਸੇ। ਅਗਲੇ ਪੇਪਰ ਦੀ ਤਿਆਰੀ ਕਰਨ ਲਈ ਉਹ ਉਤਸ਼ਾਹਤ ਵੀ ਜਾਪੇ। 10ਵੀਂ ਦਾ ਅਗਲਾ ਮੇਨ ਪੇਪਰ ਪੰਜਾਬੀ ਦਾ ਹੈ ਜੋ ਕਿ 24 ਫਰਵਰੀ ਨੂੰ ਹੋਣਾ ਹੈ। 12ਵੀਂ ਵਾਲਿਆਂ ਦਾ 22 ਨੂੰ ਸਾਈਕਾਲੋਜੀ ਦਾ ਪੇਪਰ ਹੈ। ਵਿਦਿਆਰਥੀਆਂ ਦਾ ਇਹੀ ਕਹਿਣਾ ਸੀ ਕਿ ਅੱਜ ਦਾ ਪੇਪਰ ਆਸਾਨ ਸੀ। ਬਿਨਾਂ ਕਿਸੇ ਟੈਨਸ਼ਨ ਦੇ ਦਿੱਤਾ ਹੈ।

ਬੁੱਢਾ ਦਲ ਪਬਲਿਕ ਸਕੂਲ ਸੈਂਟਰ ਤੋਂ ਬਾਹਰ ਨਿਕਲੇ ਅਪੋਲੋ ਸਕੂਲ ਦੇ 12ਵੀਂ ਦੇ ਵਿਦਿਆਰਥੀ ਵਿਵੇਕ, ਹਰਦੀਪ, ਉੱਜਵਲ, ਰਵਿੰਦਰ, ਸ਼ੁੱਭਦੀਪ, ਸਮਰਿੰਦਰ ਅਤੇ ਵਿਪਨਦੀਪ ਨੇ ਦੱਸਿਆ ਕਿ ਫਾਈਨ ਆਰਟਸ ਦਾ ਪੇਪਰ ਕਾਫੀ ਆਸਾਨ ਰਿਹਾ। ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ। 10ਵੀਂ ਦੇ ਕੰਪਿਊਟਰ ਸਾਇੰਸ ਦਾ ਪੇਪਰ ਦੇ ਕੇ ਆਏ ਵਿਦਿਆਰਥੀਆਂ ਨੇ ਕਿਹਾ ਕਿ ਕੰਪਿਊਟਰ ਅੱਜ ਛੋਟੇ-ਛੋਟੇ ਬੱਚਿਆਂ ਨੂੰ ਵੀ ਆਉਂਦਾ ਹੈ। ਇਸ ਦੀ ਜਾਣਕਾਰੀ ਸਾਰਿਆਂ ਨੂੰ ਹੈ। ਇਸ ਲਈ ਅੱਜ ਦਾ ਪੇਪਰ ਬਹੁਤ ਮੁਸ਼ਕਲ ਨਹੀਂ ਸੀ। ਆਸਾਨ ਪੇਪਰ ਸੀ। ਇਸ ਵਿਚ ਜ਼ਿਆਦਾ ਤੋਂ ਜ਼ਿਆਦਾ ਨੰਬਰ ਆਉਣਗੇ। ਸੇਂਟ ਪੀਟਰਜ਼ ਅਕੈਡਮੀ ਤੋਂ ਪੇਪਰ ਦੇ ਕੇ ਆਏ ਵਿਦਿਆਰਥੀਆਂ ਨੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਦਾ ਪੇਪਰ ਕਾਫੀ ਵਧੀਆ ਹੋ ਗਿਆ ਹੈ। ਹੁਣ ਅਗਲੇ ਪੰਜਾਬੀ ਦੇ ਪੇਪਰ ਦੀ ਤਿਆਰੀ ਕਰਨੀ ਹੈ। ਲੈਂਗੂਏਜ ਦਾ ਪੇਪਰ ਭਾਵੇਂ ਬਹੁਤਾ ਮੁਸ਼ਕਲ ਨਹੀਂ ਪਰ ਥੋੜ੍ਹਾ ਲੈਂਥੀ ਜ਼ਰੂਰ ਹੁੰਦਾ ਹੈ।

ਨਾ ਕੋਈ ਲੇਟ ਪਹੁੰਚਿਆ, ਨਾ ਹੀ ਨਕਲ ਦਾ ਕੋਈ ਕੇਸ ਹੋਇਆ
ਉਥੇ ਸੀ. ਬੀ. ਐੱਸ. ਹੀ. ਜ਼ਿਲਾ ਕੋਆਰਡੀਨੇਟਰ ਡਾ. ਅੰਮ੍ਰਿਤ ਔਜਲਾ ਨੇ ਦੱਸਿਆ ਕਿ ਅੱਜ ਤੋਂ ਸੀ. ਬੀ. ਐੱਸ. ਈ. ਦੀਆਂ ਪ੍ਰਮੁੱਖ ਪ੍ਰੀਖਿਆਵਾਂ ਸ਼ੁਰੂ ਹੋਈਆਂ ਹਨ। ਬੋਰਡ ਦੇ ਨਿਰਦੇਸ਼ ਅਨੁਸਾਰ ਲੇਟ ਆਉਣ ਵਾਲੇ ਨੂੰ ਪੇਪਰ ਵਿਚ ਐਂਟਰੀ ਨਹੀਂ ਹੈ। ਅਜਿਹੇ ਵਿਚ ਅੱਜ ਕੋਈ ਨਾ ਤਾਂ ਲੇਟ ਹੋਇਆ ਅਤੇ ਨਾ ਹੀ ਕਿਸੇ ਵੀ ਸੈਂਟਰ ਤੋਂ ਨਕਲ ਦਾ ਕੋਈ ਕੇਸ ਸਾਹਮਣੇ ਆਇਆ। ਅੱਜ ਦਾ ਪੇਪਰ ਆਸਾਨ ਸੀ। ਵਿਦਿਆਰਥੀ ਪੇਪਰ ਦੇ ਕੇ ਸੰਤੁਸ਼ਟ ਦਿਸੇ।


author

Shyna

Content Editor

Related News