CBSE ਦਾ ਫੈਸਲਾ: 12ਵੀਂ 'ਚ ਅੰਗਰੇਜ਼ੀ ਦੇ ਵਿਦਿਆਰਥੀਆਂ ਨੂੰ ਮਿਲੇਗੀ 6 ਅੰਕਾਂ ਦੀ ਗ੍ਰੇਸ
Thursday, Mar 14, 2019 - 01:53 PM (IST)

ਜਲੰਧਰ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਦੇ ਅੰਗਰੇਜ਼ੀ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਨੂੰ 6 ਅੰਕਾਂ ਦੀ ਗ੍ਰੇਸ ਦੇਣ ਦਾ ਫੈਸਲਾ ਕੀਤਾ ਹੈ। ਅਸਲ 'ਚ 12ਵੀਂ ਕਲਾਸ ਦੀ 2 ਮਾਰਚ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਸੰਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਬੋਰਡ ਵੱਲੋਂ ਨਾਵਲ ਵਾਲੇ ਪ੍ਰਸ਼ਨ ਨੰਬਰ 11 'ਚ ਕੋਈ ਚੋਣ ਆਪਸ਼ਨ ਨਹੀਂ ਦਿੱਤੀ ਗਈ ਸੀ। ਇਸ ਲਈ ਉਨ੍ਹਾਂ ਨੂੰ ਗ੍ਰੇਸ ਮਾਕਰਸ ਦਿੱਤੇ ਜਾਣ। ਇਸ ਲਈ ਬੋਰਡ ਨੇ ਵਿਦਿਆਰਥੀਆਂ ਨੂੰ 6 ਅੰਕਾਂ ਦੀ ਗ੍ਰੇਸ ਦੇਣ ਦਾ ਫੈਸਲਾ ਕੀਤਾ ਹੈ।