CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਨਤੀਜੇ ਲਈ ਸਕੂਲਾਂ ਨੂੰ ਬੋਰਡ ਦੇ ਹੁਕਮਾਂ ਦੀ ਉਡੀਕ

Friday, Jun 04, 2021 - 09:01 AM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਬੋਰਡ ਵੱਲੋਂ ਹਾਲ ਦੀ ਘੜੀ ਮੁੱਲਾਂਕਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਪਰ ਸ਼ਹਿਰ ਦੇ ਸਕੂਲਾਂ ਨੇ 10ਵੀਂ ਦੀ ਤਰਜ਼ ’ਤੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਕੂਲਾਂ ਨੇ ਅਧਿਆਪਕਾਂ ਨੂੰ ਜਮਾਤ 11ਵੀਂ ਅਤੇ 12ਵੀਂ ਦੇ ਪ੍ਰੀ-ਬੋਰਡ ਦੇ ਅੰਕ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਸਿਆਸੀ ਲੜਾਈ 'ਚ 'ਘਰਵਾਲੀਆਂ' ਦੀ ਐਂਟਰੀ, ਇੰਝ ਕੱਢਿਆ ਦਿਲ ਦਾ ਉਬਾਲ

ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਸਕੂਲਾਂ ਕੋਲ ਪਿਛਲੇ ਸਾਲਾਂ ਦਾ ਡਾਟਾ ਮੁਹੱਈਆ ਹੈ ਅਤੇ ਉਹ ਹਦਾਇਤਾਂ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਬੋਰਡ ਨੇ 10ਵੀਂ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ 12ਵੀਂ ਲਈ 30 ਜੂਨ ਤੋਂ ਬਾਅਦ ਹੀ ਕੋਈ ਅੰਕ ਅਪਲੋਡ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 3 ਪ੍ਰੀ-ਬੋਰਡ ਐਗਜ਼ਾਮ ਹੋਏ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ SAS ਨਗਰ ਵਿਖੇ ਤਬਦੀਲ

ਪ੍ਰੀਖਿਆ ਦੇ ਅੰਕ ਦਾ ਡਾਟਾ ਮੌਜੂਦ ਹੈ। ਜਿਉਂ ਹੀ ਦਿਸ਼ਾ-ਨਿਰਦੇਸ਼ ਜਾਰੀ ਹੋਵੇਗਾ, ਡਾਟਾ ਬੋਰਡ ਨੂੰ ਦਿੱਤਾ ਜਾਵੇਗਾ। 3 ਪ੍ਰੀ-ਬੋਰਡ ’ਚੋਂ ਆਫ ਲਾਈਨ ਬੈਸਡ ਜੋੜ ਕੇ ਬੱਚਿਆਂ ਦਾ ਔਸਤ ਕੱਢਿਆ ਜਾਵੇਗਾ। ਜੀ. ਐੱਨ. ਪੀ. ਐੱਸ. ਸਰਾਭਾ ਨਗਰ ਦੀ ਪ੍ਰਿੰਸੀਪਲ ਜਸਦੀਪ ਕੌਰ ਦਾ ਕਹਿਣਾ ਹੈ ਕਿ ਸੀ. ਬੀ. ਐੱਸ. ਈ. ਵੱਲੋਂ 10ਵੀਂ ਦੀ ਮੁੱਲਾਂਕਣ ਪ੍ਰਣਾਲੀ ਸਬੰਧੀ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ, ਉਸੇ ਨੂੰ ਆਧਾਰ ਬਣਾ ਕੇ ਅਧਿਆਪਕਾਂ ਤੋਂ ਬੱਚਿਆਂ ਦੇ ਅੰਕ ਮੰਗਵਾ ਲਏ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿਗਿਆ (ਤਸਵੀਰਾਂ)

ਉਸੇ ਦੇ ਆਧਾਰ ’ਤੇ ਔਸਤ ਕੱਢਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੋਰਡ ਵੱਲੋਂ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਗਿਆ। ਅਸੀਂ ਤਿਆਰੀ ਕਰ ਰਹੇ ਹਾਂ। ਬੋਰਡ ਵੱਲੋਂ ਦਿਸ਼ਾ-ਨਿਰਦੇਸ਼ ਮਿਲਦੇ ਹੀ ਬੱਚਿਆਂ ਦੇ ਅੰਕ ਭੇਜ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News