ਬਲਬੀਰ ਸਿੱਧੂ ਵੱਲੋਂ ਕੀਤੇ ਸ਼ਾਮਲਾਟ ਜ਼ਮੀਨ ਘਪਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਮਜੀਠੀਆ

Friday, Aug 06, 2021 - 02:38 AM (IST)

ਬਲਬੀਰ ਸਿੱਧੂ ਵੱਲੋਂ ਕੀਤੇ ਸ਼ਾਮਲਾਟ ਜ਼ਮੀਨ ਘਪਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਮਜੀਠੀਆ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤੇ ਸ਼ਾਮਲਾਟ ਜ਼ਮੀਨ ਘਪਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਅਤੇ ਪਾਰਟੀ ਨੇ ਕਿਹਾ ਕਿ ਮੰਤਰੀ ਨੇ ਉਨ੍ਹਾਂ ਦੀ ਅਗਵਾਈ ਵਾਲੀ ਟਰੱਸਟ ਦੇ ਨਾਂ ’ਤੇ 100 ਕਰੋੜ ਰੁਪਏ ਦੀ ਬੇਸ਼ਕੀਮਤੀ ਜ਼ਮੀਨ ਹੜੱਪ ਲਈ ਹੈ। ਜਾਰੀ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਰੱਸਟ ਨੂੰ ਜ਼ਮੀਨ ਪਟੇ ’ਤੇ ਦੇਣ ਲਈ ਹੋਇਆ ਕਰਾਰਨਾਮਾ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਮੋਹਾਲੀ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਬੇਸ਼ਕੀਮਤੀ ਜ਼ਮੀਨ ਟਰੱਸਟ ਨੂੰ ਅਲਾਟ ਕਰਨ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

 ਇਹ ਵੀ ਪੜ੍ਹੋ : ਜਾਣੋ ਭਾਰਤੀ ਹਾਕੀ ਟੀਮ ਦੇ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ 41 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਮਗਾ

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਚਾਇਤ ਵਿਭਾਗ ਨੇ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਾਲੀ ਬਾਲ ਗੋਪਾਲ ਗਊ ਬਸੇਰਾ ਸੁਸਾਇਟੀ ਨੂੰ 10.4 ਏਕੜ ਜ਼ਮੀਨ ਦੇਣ ਦੀ ਪ੍ਰਵਾਨਗੀ ਦਿੱਤੀ ਤੇ ਇਸ ਨੇ ‘ਗਊਸ਼ਾਲਾ’ ਚਲਾਉਣ ਲਈ ਇਸੇ ਥਾਂ ’ਤੇ ਇਕ ਬੈਂਕੁਇਟ ਹਾਲ ਤੇ ਇਕ ਡਾਇਗਨੋਸਟਿਕ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ। ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਟਾ ਚੰਗੀ ਭਾਵਨਾ ਨਾਲ ਨਹੀਂ ਕਰਵਾਇਆ ਗਿਆ। ਸਾਰੇ ਮਾਮਲੇ ਵਿਚੋਂ ਘਪਲੇ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਹਤ ਮੰਤਰੀ, ਉਨ੍ਹਾਂ ਦੀ ‘ਟਰੱਸਟ’ ਦੇ ਮੈਂਬਰਾਂ ਅਤੇ ਪੰਚਾਇਤ ਵਿਭਾਗ ਦੇ ਉਨ੍ਹਾਂ ਅਫ਼ਸਰਾਂ ਖਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ, ਜੋ ਇਸ ਗੈਰ ਕਾਨੂੰਨੀ ਕੰਮ ਲਈ ਜ਼ਿੰਮੇਵਾਰ ਹਨ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਰਕਾਰ ਨੇ ਪਟਾਨਾਮਾ ਰੱਦ ਨਾ ਕੀਤਾ ਤਾਂ ਅਕਾਲੀ ਦਲ ਅਦਾਲਤ ਦਾ ਰੁਖ਼ ਕਰੇਗਾ।


author

Manoj

Content Editor

Related News