ਪੰਜਾਬ ਪਹੁੰਚੀ CBI ਦੀ ਟੀਮ, ਲੁਧਿਆਣਾ ਦੇ ਥਾਣੇ 'ਚ ਜਾਂਚ ਜਾਰੀ, ਜਾਣੋ ਪੂਰਾ ਮਾਮਲਾ

Friday, Jul 19, 2024 - 02:04 PM (IST)

ਪੰਜਾਬ ਪਹੁੰਚੀ CBI ਦੀ ਟੀਮ, ਲੁਧਿਆਣਾ ਦੇ ਥਾਣੇ 'ਚ ਜਾਂਚ ਜਾਰੀ, ਜਾਣੋ ਪੂਰਾ ਮਾਮਲਾ

ਲੁਧਿਆਣਾ (ਰਾਜ): ਕੇਂਦਰੀ ਜਾਂਚ ਏਜੰਸੀ CBI ਦੀ ਟੀਮ ਪੰਜਾਬ ਪਹੁੰਚੀ ਹੈ ਤੇ ਉਸ ਵੱਲੋਂ ਲੁਧਿਆਣਾ ਦੇ ਦੁੱਗਰੀ ਥਾਣੇ ਵਿਚ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ 7 ਸਾਲ ਪਹਿਲਾ ਹਵਾਲਾਤ ਵਿਚ ਮੁਟਿਆਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਜਾਣਕਾਰੀ ਮੁਤਾਬਕ ਸੀ.ਬੀ.ਆਈ. ਦੀ ਟੀਮ ਇਸ ਵੇਲੇ ਥਾਣੇ ਦੇ ਅੰਦਰ ਪੂਰਾ ਸੀਨ ਰੀਕ੍ਰੀਏਟ ਕਰਕੇ ਕੇਸ ਦੀਆਂ ਪਰਤਾਂ ਖੰਘਾਲ ਰਹੀ ਹੈ। ਦੱਸ ਦਈਏ ਕਿ 2017 ਵਿਚ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਇਕ ਜੋੜੇ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਸ ਨੇ ਕੁੜੀ ਨੂੰ ਹਿਰਾਸਤ ਵਿਚ ਲਿਆ ਸੀ। ਹਿਰਾਸਤ ਵਿਚ ਕਥਿਤ ਤੌਰ ਤੇ ਕੀਤੀ ਗਈ ਤਸ਼ੱਦਦ ਤੋਂ ਬਾਅਦ ਮੁਟਿਆਰ ਨੇ ਹਵਾਲਾਤ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਲੜਕੀ ਦੇ ਮੰਗੇਤਰ ਮੁਕੁਲ ਗਰਗ ਦੀ ਸ਼ਿਕਾਇਤ 'ਤੇ ਤਤਕਾਲੀ ਐੱਸ.ਐੱਚ.ਓ. ਦਲਬੀਰ ਸਿੰਘ, ਮਹਿਲਾ ਸਿਪਾਹੀ ਅਤੇ ਇਕ ਹੋਰ ਮੁਲਾਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਗੁਆਂਢ 'ਚ ਰਹਿੰਦੇ ਮੁੰਡੇ ਨੇ 2 ਬੱਚਿਆਂ ਦੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੈਰਾਨ ਕਰੇਗਾ ਮਾਮਲਾ

ਇਸ ਮਾਮਲੇ ਵਿਚ ਮ੍ਰਿਤਕਾ ਦੇ ਮੰਗੇਤਰ ਮੁਕਲ ਗਰਗ ਨੇ ਲੁਧਿਆਣਾ ਪੁਲਿਸ ਦੀ ਕਾਰਵਾਈ 'ਤੇ ਸ਼ੱਕ ਜ਼ਾਹਿਰ ਕਰਦਿਆਂ ਮਾਨਯੋਗ ਹਾਈ ਕੋਰਟ ਨੂੰ ਇਨਸਾਫ਼ ਦੀ ਗੁਹਾਰ ਲਗਾਈ ਸੀ, ਜਿਸ ਤੋਂ ਬਾਅਦ ਸਾਰੀ ਜਾਂਚ ਸੀ.ਬੀ.ਆਈ. ਦੇ ਸਪੁਰਦ ਕਰ ਦਿੱਤੀ ਗਈ ਸੀ। ਇਸ ਕੇਸ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਸ਼ੁੱਕਰਵਾਰ ਸਵੇਰੇ ਸੀ.ਬੀ.ਆਈ. ਦੀ ਟੀਮ ਲੁਧਿਆਣਾ ਦੇ ਥਾਣਾ ਦੁਗਰੀ ਵਿਚ ਪਹੁੰਚ ਚੁੱਕੀ ਹੈ। ਥਾਣੇ ਤੋਂ ਬਾਅਦ ਪੂਰੀ ਟੀਮ ਮੁਕਲ ਦੇ ਘਰ ਜਾ ਕੇ ਕੇਸ ਦੀ ਤਫਤੀਸ਼ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News