ਪੰਜਾਬ ਤੋਂ ਕਾਰਗਿਲ ਲੈ ਕੇ ਜਾ ਰਹੇ ਸਨ ਗਊਧਨ, ਤਿੰਨ ਲੋਕ ਗ੍ਰਿਫਤਾਰ

Monday, Jul 22, 2024 - 07:59 PM (IST)

ਪੰਜਾਬ ਤੋਂ ਕਾਰਗਿਲ ਲੈ ਕੇ ਜਾ ਰਹੇ ਸਨ ਗਊਧਨ, ਤਿੰਨ ਲੋਕ ਗ੍ਰਿਫਤਾਰ

ਮਨਾਲੀ (ਸੋਨੂੰ) : ਮਨਾਲੀ ਪੁਲਸ ਨੇ ਬਾਹੰਗ 'ਚ ਪਸ਼ੂਆਂ ਨਾਲ ਭਰੇ ਦੋ ਟਰੱਕ ਫੜੇ ਹਨ, ਜਿਨ੍ਹਾਂ 'ਚ 23 ਗਾਵਾਂ ਅਤੇ ਬਲਦ ਲੱਦੇ ਹੋਏ ਸਨ। ਪੁਲਸ ਨੇ ਐਨੀਮਲ ਕਰੂਅਲਟੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਬਾਹੰਗ 'ਚ ਧਰਮਕਾਂਟਾ ਦੇ ਕੋਲ ਚੌਕੀ 'ਤੇ ਤਾਇਨਾਤ ਪੁਲਸ ਟੀਮ ਨੇ ਦੋ ਟਰੱਕਾਂ ਨੂੰ ਜਾਂਚ ਲਈ ਰੋਕਿਆ। ਦੋਵੇਂ ਟਰੱਕ ਲਾਹੌਲ ਵੱਲ ਜਾ ਰਹੇ ਸਨ ਜੋ ਜੰਮੂ-ਕਸ਼ਮੀਰ ਨਾਲ ਸਬੰਧਤ ਸਨ ਅਤੇ ਗਊਧਨ ਨਾਲ ਭਰੇ ਹੋਏ ਸਨ। ਇਕ ਟਰੱਕ ਵਿੱਚ 10 ਅਤੇ ਦੂਜੇ ਵਿੱਚ 13 ਪਸ਼ੂ ਮਿਲੇ ਹਨ। ਇਸ ਮਾਮਲੇ 'ਚ ਪੁਲਸ ਨੇ ਬਰਕਤ ਅਲੀ ਵਾਸੀ ਰਾਮਬਨ ਜੰਮੂ-ਕਸ਼ਮੀਰ, ਮੁਹੰਮਦ ਅਖਤਰ ਵਾਸੀ ਦਾਨਸਲ, ਜੰਮੂ-ਕਸ਼ਮੀਰ ਅਤੇ ਮੁਹੰਮਦ ਯਾਸੀਨ ਵਾਸੀ ਰਿਆਸੀ, ਜੰਮੂ-ਕਸ਼ਮੀਰ ਨੂੰ ਗ੍ਰਿਫਤਾਰ ਕੀਤਾ ਹੈ।

ਇੱਕ ਟਰੱਕ ਪੂਰੀ ਤਰ੍ਹਾਂ ਗਊਆਂ ਅਤੇ ਬਲਦਾਂ ਨਾਲ ਭਰਿਆ ਹੋਇਆ ਪਾਇਆ ਗਿਆ, ਜਦੋਂ ਕਿ ਦੂਜੇ ਟਰੱਕ ਵਿਚ ਹੇਠਾਂ ਗਾਵਾਂ ਅਤੇ ਬਲਦਾਂ  ਤੇ ਉੱਪਰ ਫੱਟੇ ਲਗਾ ਕੇ ਤੂੜੀ ਭਰੀ ਹੋਈ ਸੀ। ਸੂਚਨਾ ਮਿਲਦੇ ਹੀ ਸਾਬਕਾ ਮੰਤਰੀ ਗੋਵਿੰਦ ਠਾਕੁਰ, ਨਗਰ ਕੌਂਸਲ ਪ੍ਰਧਾਨ ਚਮਨ ਕਪੂਰ, ਮੀਤ ਪ੍ਰਧਾਨ ਮਨੋਜ ਲਾਰਜੇ, ਹੋਟਲੀਅਰ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ, ਮੀਤ ਪ੍ਰਧਾਨ ਰੋਸ਼ਨ ਠਾਕੁਰ ਥਾਣੇ ਪੁੱਜੇ। ਗੋਵਿੰਦ ਠਾਕੁਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਰਕਾਰ 'ਤੇ ਪਸ਼ੂਆਂ ਦੀ ਤਸਕਰੀ ਦੇ ਮਾਮਲੇ 'ਚ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਸ਼ੂਆਂ ਨਾਲ ਭਰੇ ਦੋ ਟਰੱਕ ਮਨਾਲੀ ਪਹੁੰਚਣਾ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦਾ ਹੈ। ਡੀਐੱਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਗਊਧਨ ਨੂੰ ਪੰਜਾਬ ਤੋਂ ਲਿਆਏ ਸਨ ਅਤੇ ਕਾਰਗਿਲ ਲਿਜਾ ਰਹੇ ਸਨ।


author

Baljit Singh

Content Editor

Related News