ਕੈਸਲ ਬਾਰ ''ਚ ਹੋਏ ਕਤਲ ਤੋਂ ਬਾਅਦ ਹਰਕਤ ''ਚ ਆਈ ਕਮਿਸ਼ਨਰੇਟ ਪੁਲਸ

09/17/2019 11:53:32 AM

ਲੁਧਿਆਣਾ (ਰਿਸ਼ੀ) : ਬੀਤੇ ਦਿਨੀਂ ਪਵੇਲੀਅਨ ਮਾਲ 'ਚ ਬਣੇ ਕੈਸਲ ਬਾਰ 'ਚ ਕਾਲੋਨਾਈਜ਼ਰ ਅਤੇ ਕਾਂਗਰਸੀ ਆਗੂ ਦੇ ਹੋਏ ਕਤਲ ਤੋਂ ਬਾਅਦ ਹਰਕਤ 'ਚ ਆਈ ਕਮਿਸ਼ਨਰੇਟ ਪੁਲਸ ਵੱਲੋਂ ਸੋਮਵਾਰ ਨੂੰ ਕਮਿਸ਼ਨਰੇਟ ਦੇ ਅਧੀਨ ਆਉਂਦੇ ਲਗਭਗ 150 ਮਾਲਜ਼, ਰੈਸਟੋਰੈਂਟ, ਢਾਬੇ ਅਤੇ ਬਾਰ ਦੇ ਪ੍ਰਬੰਧਕਾਂ ਦੀ ਇਕ ਮੀਟਿੰਗ ਬੁਲਾਈ ਗਈ, ਜਿਸ ਵਿਚ ਉਨ੍ਹਾਂ ਨਾਲ ਆਮ ਜਨ ਦੀ ਸੁਰੱਖਿਆ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦੇ ਡੀ. ਸੀ. ਪੀ. ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਬੈਠਕ 'ਚ ਰਾਤ 11.30 ਵਜੇ ਤੋਂ ਬਾਅਦ ਰੈਸਟੋਰੈਂਟ, ਬਾਰ, ਢਾਬੇ ਨਾ ਖੋਲ੍ਹੇ ਜਾਣ ਦੇ ਹੁਕਮ ਦਿੱਤੇ ਗਏ ਹਨ। ਉਥੇ ਸਪੱਸ਼ਟ ਕਿਹਾ ਗਿਆ ਕਿ ਪਹਿਲੀ ਗਲਤੀ ਹੋਣ 'ਤੇ ਪੁਲਸ ਧਾਰਾ 188 ਦੇ ਤਹਿਤ ਕਾਰਵਾਈ ਕਰੇਗੀ। ਜੇਕਰ ਕੋਈ ਜ਼ਿਆਦਾ ਵਾਰ ਨਿਯਮ ਤੋੜੇਗਾ ਤਾਂ ਉਸ ਦੀ ਬਿਲਡਿੰਗ ਸੀਲ ਕੀਤੀ ਜਾਵੇਗੀ। ਮੀਟਿੰਗ 'ਚ ਜ਼ੋਨ 3 ਦੇ ਸਾਰੇ ਜੀ. ਓ., ਐੱਸ. ਐੱਚ. ਓਜ਼ ਅਤੇ ਕੁਝ ਹੋਰ ਅਧਿਕਾਰੀ ਮੌਜੂਦ ਰਹੇ।

ਹੁੱਕਾ ਨਾ ਪਿਆਉਣ ਅਤੇ ਸਕਿਓਰਿਟੀ ਵਧਾਉਣ ਦੇ ਆਦੇਸ਼
ਅਸ਼ਵਨੀ ਕਪੂਰ ਨੇ ਸਾਰੇ ਬਾਰਾਂ 'ਚ ਹੁੱਕਾ ਪਿਆਉਣ 'ਤੇ ਵੀ ਪਾਬੰਦੀ ਲਾਏ ਜਾਣ ਦੀ ਗੱਲ ਕਹੀ ਤਾਂ ਕਿ ਨੌਜਵਾਨਾਂ ਨੂੰ ਗਲਤ ਕੰਮ ਕਰਨ ਤੋਂ ਰੋਕਿਆ ਜਾਵੇ। ਉਥੇ ਸਾਰੇ ਮਾਲਜ਼ ਪ੍ਰਬੰਧਕਾਂ ਨੂੰ ਸਕਿਓਰਿਟੀ ਵਧਾਏ ਜਾਣ ਦੇ ਆਦੇਸ਼ ਦਿੱਤੇ ਤਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰੇ।

ਡੀ. ਸੀ. ਪੀ. ਕਪੂਰ ਦੇ ਅਨੁਸਾਰ ਸਾਰੇ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਫ੍ਰੀ ਫਾਇਰ ਆਰਮਜ਼ ਜ਼ੋਨ ਬਣਉਣ। ਇਸ ਦੇ ਕਾਰਣ ਸਾਰਿਆਂ ਨੂੰ ਸਿੰਗਲ ਵਿੰਡੋ 'ਤੇ ਆਪਣੀ ਫਾਈਲ ਜਮ੍ਹਾ ਕਰਵਾਉਣੀ ਪਵੇਗੀ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਜਿਸ ਨੂੰ ਉਹ ਆਪਣੀ ਬਿਲਡਿੰਗ 'ਚ ਲਾਉਣਗੇ ਤਾਂ ਕਿ ਜੇਕਰ ਕੋਈ ਜ਼ਬਰਦਸਤੀ ਰਿਵਾਲਵਰ ਲੈ ਕੇ ਅੰਦਰ ਆਉਣਾ ਵੀ ਚਾਹੇ ਤਾਂ ਪੁਲਸ ਦੇ ਡਰ ਕਾਰਣ ਇਸ ਤਰ੍ਹਾਂ ਨਾ ਕਰੇ। ਜੇਕਰ ਫਿਰ ਵੀ ਕੋਈ ਫ੍ਰੀ ਫਾਇਰ ਆਰਮਜ਼ ਜੋਨ 'ਚ ਆ ਕੇ ਫਾਇਰਿੰਗ ਕਰੇਗਾ ਤਾਂ ਰੈਸਟੋਰੈਂਟ ਮਾਲਕ ਦੀ ਬਜਾਏ ਉਸ 'ਤੇ ਕਾਰਵਾਈ ਹੋਵੇਗੀ। ਪੁਲਸ ਦੇ ਅਨੁਸਾਰ ਕਈਆਂ ਵੱਲੋਂ ਪਹਿਲਾਂ ਹੀ ਲਾਇਸੈਂਸ ਬਣਾਏ ਜਾ ਚੁੱਕੇ ਹਨ।

ਜਗਦੀਪ ਬੁਲਾਰਾ ਨਹੀਂ ਲੱਗਾ ਪੁਲਸ ਦੇ ਹੱਥ
ਕਾਲੋਨਾਈਜ਼ਰ ਅਤੇ ਕਾਂਗਰਸੀ ਨੇਤਾ ਦਾ ਕਤਲ ਕਰਨ ਦੇ ਮਾਮਲੇ 'ਚ ਫਰਾਰ ਦੋਸ਼ੀ ਜਗਦੀਪ ਬੁਲਾਰਾ 2 ਦਿਨ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ 'ਤੇ ਵੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜੋ ਪੁਲਸ ਦੇ ਲਈ ਕਾਫੀ ਸ਼ਰਮ ਦੀ ਗੱਲ ਹੈ। ਉਥੇ ਰਿਮਾਂਡ 'ਤੇ ਚੱਲ ਰਹੇ ਬਿੰਦੀ ਤੋਂ ਪੁਲਸ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਦੇ ਕਈ ਅਧਿਕਾਰੀ ਬਿੰਦੀ ਤੋਂ ਥਾਣਾ ਡਵੀਜ਼ਨ ਨੰ. 8 ਵਿਚ ਪੁੱਛਗਿੱਛ ਕਰ ਰਹੇ ਹਨ।


Gurminder Singh

Content Editor

Related News