ਦਿਨ-ਦਿਹਾੜੇ ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

Wednesday, Apr 04, 2018 - 01:23 AM (IST)

ਦਿਨ-ਦਿਹਾੜੇ ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

ਬਟਾਲਾ, (ਜ. ਬ. ਮਠਾਰੂ)- ਅੱਜ ਦਿਨ-ਦਿਹਾੜੇ ਕਾਹਨੂੰਵਾਨ ਰੋਡ 'ਤੇ ਪੋਲੀਟੈਕਨੀਕਲ ਕਾਲਜ ਦੇ ਨਜ਼ਦੀਕ ਇਕ ਅਧਿਆਪਕ ਦੇ ਘਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਕ ਸਿੰਘ ਪੁੱਤਰ ਕੁੰਨਣ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਦੋਵੇਂ ਅਧਿਆਪਕ ਹਾਂ ਅਤੇ ਅੱਜ ਸਵੇਰੇ ਅਸੀਂ ਦੋਵੇਂ ਆਪਣੀ ਡਿਊਟੀ 'ਤੇ ਸੀ ਤੇ ਸਾਡੇ ਬੱਚੇ ਵੀ ਸਕੂਲ ਚੱਲੇ ਗਏ। ਜਦੋਂ ਅਸੀਂ ਸਕੂਲੋਂ ਛੁੱਟੀ ਹੋਣ ਉਪਰੰਤ ਘਰ ਆਏ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਹੈ ਅਤੇ ਅੰਦਰ ਕਮਰੇ ਵਿਚ ਪਈ ਅਲਮਾਰੀ ਵਿਚੋਂ 50 ਹਜ਼ਾਰ ਦੀ ਨਕਦੀ ਅਤੇ 10 ਤੋਲੇ ਸੋਨਾ ਗਾਇਬ ਸੀ। ਅਸੀਂ ਤੁਰੰਤ ਇਸ ਦੀ ਸੂਚਨਾ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਿੱਤੀ। 


Related News