ਕਬਾੜੀਏ ਸਮੇਤ 2 ਲੋਕਾਂ ਵਿਰੁੱਧ ਕੇਸ ਦਰਜ

Monday, Dec 04, 2017 - 07:26 AM (IST)

ਕਬਾੜੀਏ ਸਮੇਤ 2 ਲੋਕਾਂ ਵਿਰੁੱਧ ਕੇਸ ਦਰਜ

ਝਬਾਲ/ਬੀੜ ਸਾਹਿਬ , (ਲਾਲੂਘੁੰਮਣ, ਬਖਤਾਵਰ, ਰਾਜਿਦਰ)-  ਅਟਾਰੀ ਰੋਡ ਅੱਡਾ ਝਬਾਲ ਸਥਿਤ ਕਬਾੜ ਦੀ ਦੁਕਾਨ ਕਰਦੇ ਕਬਾੜੀਏ ਕਸ਼ਮੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਮੱਝੂਪੁਰ ਅਤੇ ਦਲੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਬਘਿਆੜੀ ਵਿਰੁੱਧ ਥਾਣਾ ਝਬਾਲ ਵਿਖੇ ਪੁਲਸ ਵੱਲੋਂ ਚੋਰੀ ਦਾ ਸਾਮਾਨ ਖਰੀਦ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
 ਮਾਮਲੇ 'ਚ ਮੁੱਦਈ ਬਣੇ ਏ. ਐੱਸ. ਆਈ. ਗੁਰਸਾਹਬ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਚੋਰੀ ਦੇ ਸਾਮਾਨ ਸਮੇਤ ਉਕਤ ਕਬਾੜੀਏ ਕਸ਼ਮੀਰ ਸਿੰਘ ਨੂੰ ਉਸਦੀ ਦੁਕਾਨ ਤੋਂ ਕਾਬੂ ਕੀਤਾ ਗਿਆ ਸੀ, ਜਿਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜ਼ਮ ਦਲੀਪ ਸਿੰਘ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਕੇ ਲਿਆ ਕੇ ਕਬਾੜੀਏ ਕਸ਼ਮੀਰ ਸਿੰਘ ਨੂੰ ਵੇਚਦਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸੂਚਨਾ ਅਨੁਸਾਰ ਬੀਤੇ ਕੱਲ ਜਦੋਂ ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਕਬਾੜੀਏ ਕਸ਼ਮੀਰ ਸਿੰਘ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ ਤਾਂ ਕਬਾੜੀਆ ਕਸ਼ਮੀਰ ਸਿੰਘ ਦੁਕਾਨ ਦੇ ਪਿੱਛੇ ਗੋਦਾਮ 'ਚ ਚੋਰੀਆਂ ਦੀਆਂ ਖਰੀਦੀਆਂ ਗਈਆਂ ਤਾਰਾਂ 'ਚੋਂ ਤਾਂਬਾ ਕੱਢ ਰਿਹਾ ਸੀ। 
ਥਾਣੇਦਾਰ ਨੇ ਦੱਸਿਆ ਕਿ ਕਸ਼ਮੀਰ ਸਿੰਘ ਨੂੰ ਚੋਰੀ ਦੀਆਂ ਕੇਬਲਾਂ ਅਤੇ ਹੋਰ ਸਾਮਾਨ ਸਮੇਤ ਹਿਰਾਸਤ 'ਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਚੋਰੀ ਕੀਤੀਆਂ ਤਾਰਾਂ ਅਤੇ ਹੋਰ ਸਾਮਾਨ ਉਸ ਨੂੰ ਦਲੀਪ ਸਿੰਘ ਵੱਲੋਂ ਵੇਚਿਆ ਜਾਂਦਾ ਹੈ। ਦੋਸ਼ੀ ਕਸ਼ਮੀਰ ਸਿੰਘ ਅਤੇ ਦਲੀਪ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Related News