ਮਾਮਲਾ ਤੇਲ ਫੈਕਟਰੀ ''ਚ ਮਰੇ ਮੁਲਾਜ਼ਮਾਂ ਦਾ, ਸੰਚਾਲਕ ਸਣੇ 3 ਖਿਲਾਫ ਪਰਚਾ
Friday, Sep 27, 2019 - 04:50 PM (IST)

ਅਬੋਹਰ (ਸੁਨੀਲ) - ਪਿੰਡ ਆਲਮਗੜ੍ਹ ਰੋਡ ਸਥਿਤ ਤੇਲ ਫੈਕਟਰੀ 'ਚ ਹੋਈ 3 ਮੁਲਾਜ਼ਮਾਂ ਦੀ ਮੌਤ ਦੇ ਮਾਮਲੇ 'ਚ ਸਿਟੀ-2 ਪੁਲਸ ਨੇ ਫੈਕਟਰੀ ਸੰਚਾਲਕ ਸਣੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਢਾਣੀ ਵਿਸ਼ੇਸ਼ਰਨਾਥ ਵਾਸੀ ਸਰਬਜੀਤ ਕੌਰ ਪਤਨੀ ਹੈਪੀ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਹੈਪੀ ਸਿੰਘ, ਬਦਰੀਨਾਥ ਅਤੇ ਧੋਨੀ ਫੋਕਲ ਪੁਆਇੰਟ ਨੇੜੇ ਸਥਿਤ ਸੇਵਕ ਆਇਲ ਇੰਡਸਟ੍ਰੀਜ਼ 'ਤੇ ਕੰਮ ਕਰਦੇ ਸਨ। ਬੀਤੇ ਦਿਨੀਂ ਫੈਕਟਰੀ ਦੇ ਮਾਲਕ ਨੇ ਉਨ੍ਹਾਂ ਨੂੰ ਫੈਕਟਰੀ 'ਚ ਬਣੇ ਤੰਦੂਰਨੁੰਮਾ ਟੈਂਕਾਂ ਨੂੰ ਸਾਫ ਕਰਨ ਲਈ ਕਿਹਾ, ਜਿਸ ਦੀ ਸਫਾਈ ਕਰਦੇ ਸਮੇਂ ਗੈਸ ਚੜ੍ਹਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਔਰਤ ਦੇ ਬਿਆਨਾਂ 'ਤੇ ਪੁਲਸ ਨੇ ਫੈਕਟਰੀ ਸੰਚਾਲਕ ਸ਼ੇਰ ਸਿੰਘ ਪੁੱਤਰ ਪ੍ਰੇਮ ਸਿੰਘ, ਗੁਰਸੇਵਕ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਪਾਰਟਨਰ ਲਲਿਤ ਬਾਂਸਲ ਖਿਲਾਫ ਆਈ.ਪੀ.ਸੀ. ਦੀ ਧਾਰਾ-304, 34 ਤਹਿਤ ਮਾਮਲਾ ਦਰਜ ਕਰ ਦਿੱਤਾ।