ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, 5 ਲੋਕਾਂ ''ਤੇ ਪਰਚਾ ਦਰਜ

Friday, Sep 01, 2017 - 02:16 PM (IST)

ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, 5 ਲੋਕਾਂ ''ਤੇ ਪਰਚਾ ਦਰਜ


ਅਬੋਹਰ(ਸੁਨੀਲ) - ਸ਼੍ਰੀ ਗੰਗਾਨਗਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਉਪਮੰਡਲ ਦੇ ਪਿੰਡ ਦੌਲਤਪੁਰਾ ਵਾਸੀ ਇਕ ਵਿਅਕਤੀ ਨੂੰ ਪੁਰਾਣੀ ਰੰਜਿਸ਼ ਕਾਰਨ ਕੁੱਟਮਾਰ ਕਰ ਕੇ ਫੱਟੜ ਕਰਨ ਦੇ ਮਾਮਲੇ 'ਚ ਥਾਣਾ ਖੂਈਆਂ ਸਰਵਰ ਪੁਲਸ ਨੇ ਪਿੰਡ ਦੇ ਹੀ 5 ਲੋਕਾਂ 'ਤੇ ਪਰਚਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਦੌਲਤਪੁਰਾ ਵਾਸੀ ਅਮਿਤ ਕੁਮਾਰ ਪੁੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਦਿਨਾਂ ਉਹ ਆਪਣੇ ਖੇਤ ਵਿਚ ਪਾਣੀ ਲਾ ਰਿਹਾ ਸੀ ਤਾਂ ਪਿੰਡ ਦੇ ਹੀ ਰਾਮ ਕੁਮਾਰ ਪੁੱਤਰ ਰਾਮ ਪ੍ਰਤਾਪ, ਧਰਮਪਾਲ ਪੁੱਤਰ ਭੂਪ ਸਿੰਘ, ਰਾਜੇਸ਼ ਕੁਮਾਰ ਪੁੱਤਰ ਬ੍ਰਿਜ ਮੋਹਨ, ਸਤੀਸ਼ ਕੁਮਾਰ ਪੁੱਤਰ ਜਗਦੀਸ਼ ਤੇ ਕ੍ਰਿਸ਼ਨ ਲਾਲ ਪੁੱਤਰ ਓਮ ਪ੍ਰ੍ਰਕਾਸ਼ ਨੇ ਉਸ ਨਾਲ ਕੁੱਟਮਾਰ ਕਰ ਕੇ ਉਸਨੂੰ ਆਪਣੀ ਗੱਡੀ 'ਚ ਪਾ ਕੇ ਆਪਣੇ ਨਾਲ ਲੈ ਜਾਣ ਦਾ ਯਤਨ ਕੀਤਾ। ਉਸ ਵੱਲੋਂ ਰੌਲਾ ਪਾਉਣ 'ਤੇ ਉਕਤ ਲੋਕ ਉਥੋਂ ਫਰਾਰ ਹੋ ਗਏ। ਉਸਦੇ ਪਰਿਵਾਰ ਵਾਲਿਆਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਉਕਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News