ਹੋਟਲ ਹੈਯਾਤ ਬੰਬ ਅਫਵਾਹ ਮਾਮਲਾ : ਦਿਮਾਗੀ ਪਰੇਸ਼ਾਨ ਨੌਜਵਾਨ ਨੇ ਕੀਤੇ ਸਨ ਮੈਸੇਜ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

Wednesday, Dec 28, 2022 - 10:44 PM (IST)

ਲੁਧਿਆਣਾ (ਰਾਜ) : ਫਿਰੋਜ਼ਪੁਰ ਰੋਡ ਸਥਿਤ ਹੈਯਾਤ ਰਿਜੈਂਸੀ ਵਿੱਚ ਬੰਬ ਲਗਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਮਾਨਸਿਕ ਤੌਰ ’ਤੇ ਕਮਜ਼ੋਰ ਹੈ ਜਿਸ ਨੇ ਸਿਰਫ਼ ਲੁਧਿਆਣਾ ਹੀ ਨਹੀਂ, ਸਗੋਂ ਦਿੱਲੀ, ਦੁਬਈ ਸਮੇਤ ਕਈ ਥਾਵਾਂ 'ਚ ਇਸੇ ਹੀ ਤਰ੍ਹਾਂ ਹੈਯਾਤ ਹੋਟਲ ਵਿੱਚ ਕਾਲ ਕੀਤੀ ਸੀ। ਪੁਲਸ ਨੂੰ ਪਤਾ ਲੱਗਾ ਕਿ ਨੌਜਵਾਨ ਨੇ ਪਹਿਲਾਂ ਦਿੱਲੀ ਹੋਟਲ ਵਿਚ ਕਮਰਾ ਬੁੱਕ ਕਰਨ ਲਈ ਕਾਲ ਕੀਤੀ ਸੀ ਪਰ ਸਟਾਫ ਨੇ ਕਮਰਾ ਨਾ ਹੋਣ ਦਾ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ।

ਇਹ ਵੀ ਪੜ੍ਹੋ : BREAKING NEWS : ਲੁਧਿਆਣਾ 'ਚ Creta ਗੱਡੀ ਦਾ ਸ਼ੀਸ਼ਾ ਤੋੜ ਉਡਾਏ 55 ਲੱਖ

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨੌਜਵਾਨ ਕਰੀਬ 25 ਸਾਲ ਦਾ ਹੈ ਜੋ ਦਿੱਲੀ ਦੇ ਦਵਾਰਕਾ ਦਾ ਰਹਿਣ ਵਾਲਾ ਹੈ। ਪਤਾ ਲੱਗਣ ਤੋਂ ਬਾਅਦ ਹੀ ਦਿੱਲੀ ਪੁਲਸ ਨੇ ਮੁਲਜ਼ਮ ਨੂੰ ਫੜ ਲਿਆ ਸੀ ਪਰ ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਮਾਨਸਿਕ ਤੌਰ ’ਤੇ ਕਮਜ਼ੋਰ ਹੈ। ਇਹ ਗੱਲ ਡਾਕਟਰਾਂ ਨੇ ਵੀ ਸਪੱਸ਼ਟ ਕਰ ਦਿੱਤੀ ਹੈ। ਉਸ ਨਾਲ ਗੱਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਨੇ ਮੰਗਲਵਾਰ ਨੂੰ ਹੈਯਾਤ ਹੋਟਲ ਵਿਚ ਕਾਲ ਕਰਕੇ ਕਮਰਾ ਬੁੱਕ ਕਰਨ ਲਈ ਕਿਹਾ ਸੀ। ਕਮਰੇ ਖਾਲੀ ਨਹੀਂ ਸਨ। ਇਸ ਲਈ ਸਟਾਫ ਨੇ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਨੌਜਵਾਨ ਗੁੱਸੇ ਵਿਚ ਆ ਗਿਆ ਅਤੇ ਗੂਗਲ ਜ਼ਰੀਏ ਭਾਰਤ ਵਿਚ ਸਥਿਤ ਹੈਯਾਤ ਹੋਟਲਾਂ ਦੀ ਲਿਸਟ ਲਈ ਅਤੇ ਸਾਰਿਆਂ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦਾ ਝੂਠਾ ਮੈਸੇਜ ਭੇਜ ਦਿੱਤਾ ਸੀ । ਮੁਲਜ਼ਮ ਨੌਜਵਾਨ ਨੇ ਦੁਬਈ ਸਥਿਤ ਹੋਟਲ ਵਿੱਚ ਫਰਜੀ ਕਾਲ ਕਰਕੇ ਬੰਬ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਸਪੇਨ ’ਚ ਹੜਤਾਲ ’ਤੇ ਗਏ ਪਾਇਲਟ, 37 ਉਡਾਣਾਂ ਹੋਈਆਂ ਰੱਦ

ਸੀ.ਪੀ. ਦਾ ਕਹਿਣਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਤੋਂ ਵੀ ਚੈੱਕਅਪ ਕਰਵਾਇਆ ਸੀ। ਡਾਕਟਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਲਈ ਜਾਂਚ ਤੋਂ ਬਾਅਦ ਹੁਣ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਅੱਗੋਂ ਤੋਂ ਖਿਆਲ ਰੱਖਣ ਕਿ ਉਹ ਅਜਿਹਾ ਕੋਈ ਗਲਤ ਕਦਮ ਨਾ ਚੁੱਕਣ।


Mandeep Singh

Content Editor

Related News