ਮਿਰਚ ਮੰਡੀ ਵਿਖੇ ਹੋਏ ਧਮਾਕੇ ਲਈ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ

Thursday, Dec 21, 2017 - 12:42 PM (IST)

ਮਿਰਚ ਮੰਡੀ ਵਿਖੇ ਹੋਏ ਧਮਾਕੇ ਲਈ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ

ਰਾਜਪੁਰਾ (ਇਕਬਾਲ)-ਰਾਜਪੁਰਾ ਦੀ ਮਿਰਚ ਮੰਡੀ ਵਿਖੇ ਐਤਵਾਰ ਦੀ ਰਾਤ ਇਕ ਮਹਿੰਦਰਾ ਪਿੱਕਅਪ ਵਿਚ ਲੱਦੇ ਪਟਾਕਿਆਂ 'ਚ ਅਚਾਨਕ ਹੋਏ ਧਮਾਕੇ ਦੇ ਮਾਮਲੇ 'ਚ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਸਿਟੀ ਥਾਣਾ ਦੇ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਪਟਾਕੇ ਢੋਣ ਲਈ ਮੰਗਵਾਈ ਗਈ ਮਹਿੰਦਰਾ ਪਿੱਕਅਪ ਦਾ ਚਾਲਕ ਪੀ. ਜੀ. ਆਈ. ਵਿਖੇ ਇਲਾਜ ਅਧੀਨ ਹੈ। ਜਲਦੀ ਹੀ ਉਸ ਦੇ ਹੋਸ਼ ਵਿਚ ਆਉਣ ਉਪਰੰਤ ਇਸ ਹਾਦਸੇ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।


Related News