ਪੁਲਸ ਨਾਲ ਬਦਸਲੂਕੀ ਕਰਨ ’ਤੇ ਭਾਜਪਾ ਆਗੂ ਖ਼ਿਲਾਫ਼ ਮਾਮਲਾ ਦਰਜ, ਆਗੂਆਂ ਤੇ ਵਰਕਰਾਂ ਵੱਲੋਂ ਹੰਗਾਮਾ

07/23/2023 5:45:01 PM

ਗੁਰਦਾਸਪੁਰ (ਗੁਰਪ੍ਰੀਤ) : ਬੀਤੀ ਦੇਰ ਰਾਤ ਪੁਲਸ ਥਾਣਾ ਸਿਟੀ ਦੇ ਪੁਲਸ ਮੁਲਾਜ਼ਮ ਨਾਲ ਬਦਸਲੂਕੀ ਕਰਨ ’ਤੇ ਸਿਟੀ ਪੁਲਸ ਨੇ ਭਾਜਪਾ ਆਗੂ ਅੰਸ਼ੂ ਹਾਂਡਾ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੀ. ਸੀ. ਆਰ. ਨੇ ਜਦੋਂ ਭਾਜਪਾ ਨੇਤਾ ਅੰਸ਼ੂ ਹਾਂਡਾ ਅਤੇ ਉਸ ਦੇ ਦੋ ਸਾਥੀਆਂ ਨੂੰ ਚੈਕਿੰਗ ਲਈ ਰੋਕਿਆ ਤਾਂ ਹਾਂਡਾ ਅਤੇ ਉਸ ਦੇ ਸਾਥੀਆਂ ਨੇ ਪੁਲਸ ਨਾਲ ਬਦਸਲੂਕੀ ਕੀਤੀ, ਜਿਸ ਮਗਰੋਂ ਪੁਲਸ ਨੇ 3 ਲੋਕਾਂ ’ਤੇ ਮਾਮਲਾ ਦਰਜ ਕਰਕੇ ਅੰਸ਼ੂ ਹਾਂਡਾ ਨੂੰ ਅੱਜ ਸਵੇਰੇ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਤਾਂ ਉਸ ਤੋਂ ਬਾਅਦ ਭਾਜਪਾ ਦੇ ਵਰਕਰ ਤੇ ਆਗੂ ਸਿਟੀ ਥਾਣੇ ਪਹੁੰਚੇ, ਜਿਥੇ ਉਨ੍ਹਾਂ ਵੱਲੋਂ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਤਿੱਖੀ ਬਹਿਸ ਅਤੇ ਜੰਮ ਕੇ ਹੰਗਾਮਾ ਹੋਇਆ। ਇਸ ਹੰਗਾਮੇ ਦੌਰਾਨ ਭਾਜਪਾ ਨੇਤਾ ਅੰਸ਼ੂ ਹਾਂਡਾ ਥਾਣੇ ’ਚੋਂ ਫਰਾਰ ਹੋ ਗਿਆ, ਜਦਕਿ ਉਸ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ। 

PunjabKesari

 ਪੁਲਸ ਥਾਣਾ ਸਿਟੀ ਦੇ ਐੱਸ.ਐੱਚ.ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ, ਜੋ ਰਾਤ ਦੀ ਡਿਊਟੀ ’ਤੇ ਤਾਇਨਾਤ ਸੀ, ਨਾਲ ਬੀਤੀ ਰਾਤ ਤਿੰਨ ਲੋਕਾਂ ਨੇ ਬਦਸਲੂਕੀ ਕੀਤੀ, ਜਿਸ ਮਗਰੋਂ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ’ਚੋਂ ਇਕ ਅੰਸ਼ੂ ਹਾਂਡਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਨੂੰ ਪਿੱਛੇ ਆਏ ਭਾਜਪਾ ਦੇ ਵਰਕਰਾਂ ਨੇ ਭਜਾ ਦਿੱਤਾ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

PunjabKesari

 ਉਧਰ ਪੁਲਸ ਥਾਣਾ ’ਚ ਹੰਗਾਮਾ ਹੁੰਦਾ ਦੇਖ ਮੌਕੇ ’ਤੇ ਪਹੁੰਚੇ ਐੱਸ.ਪੀ. ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਨਾਲ ਕੁਝ ਲੋਕਾਂ ਨੇ ਰਾਤ ਨੂੰ ਬਦਸਲੂਕੀ ਕੀਤੀ ਸੀ, ਅੱਜ ਜਦੋਂ ਉਕਤ ਬਦਸਲੂਕੀ ਕਰਨ ਵਾਲੇ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਉਸ ਦੇ ਪਿੱਛੇ ਕੁਝ ਸਾਥੀ ਤੇ ਪਰਿਵਾਰ ਵੀ ਆ ਗਿਆ। ਜਦੋਂ ਥਾਣੇ ਅੰਦਰ ਲੋਕ ਜ਼ਿਆਦਾ ਹੋ ਗਏ ਤਾਂ ਉਹ ਦੋਪਹੀਆ ਵਾਹਨ ’ਤੇ ਥਾਣੇ ’ਚੋਂ ਫਰਾਰ ਹੋ ਗਿਆ, ਜਿਸ ’ਤੇ ਮਾਮਲਾ ਦਰਜ ਸੀ। ਉਧਰ ਭਾਜਪਾ ਨੇਤਾਵਾਂ ਨੇ ਅੰਸ਼ੂ ਹਾਂਡਾ ਨੂੰ ਬੇਗੁਨਾਹ ਦੱਸਿਆ ਅਤੇ ਜੰਮ ਕੇ ਪੁਲਸ ਖਿਲਾਫ਼ ਆਪਣੀ ਭੜਾਸ ਕੱਢੀ। 
 


Manoj

Content Editor

Related News