''ਕੈਰੀਬੈਗ'' ਲਈ 5 ਰੁਪਏ ਚਾਰਜ ਕਰਨ ''ਤੇ ਫੋਰਮ ਨੇ ਠਹਿਰਾਇਆ ਦੋਸ਼ੀ
Friday, Oct 25, 2019 - 04:26 PM (IST)
ਚੰਡੀਗੜ੍ਹ (ਰਾਜਿੰਦਰ) : ਇੰਡਸਟਰੀਅਲ ਫੇਜ਼-1 ਸਥਿਤ ਮਾਮਲ ਦੇ ਇਕ ਸਟੋਰ ਨੇ ਕੈਰੀਬੈਗ ਲਈ 5 ਰੁਪਏ ਚਾਰਜ ਕੀਤੇ, ਜਿਸ ਦੇ ਚੱਲਦਿਆਂ ਖਪਤਕਾਰ ਫੋਰਮ ਨੇ ਉਸ ਨੂੰ ਸੇਵਾ 'ਚ ਕੋਤਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ। ਫੋਰਮ ਨੇ ਨਿਰਦੇਸ਼ ਦਿੱਤੇ ਹਨ ਕਿ ਸਟੋਰ ਸ਼ਿਕਾਇਤ ਕਰਤਾ ਨੂੰ 5 ਰੁਪਏ ਦੀ ਰਾਸ਼ੀ ਰੀਫੰਡ ਕਰੋ। ਨਾਲ ਹੀ ਮਾਨਸਿਕ ਪੀੜਾ ਅਤੇ ਉਤਪੀੜ ਲਈ 500 ਰੁਪਏ ਮੁਆਵਜ਼ਾ ਅਤੇ 500 ਰੁਪਏ ਮੁਕੱਦਮਾ ਖਰਚ ਦੇਣ ਦੇ ਨਿਰਦੇਸ਼ ਦਿੱਤੇ ਹਨ। ਫੋਰਮ ਨੇ ਕਿਹਾ ਕਿ ਸਟੋਰ ਦਾ ਜਵਾਬ ਇਹ ਦਰਸਾਉਂਦਾ ਹੈ ਕਿ ਉਸ ਨੂੰ ਆਪਣੀ ਗਲਤੀ 'ਤੇ ਪਛਤਾਵਾ ਹੈ ਅਤੇ ਗਲਤੀ ਨਾਲ ਉਸ ਨੇ ਇਹ ਰਾਸ਼ੀ ਚਾਰਜ ਕਰ ਲਈ, ਇਸ ਲਈ ਫੋਰਮ ਵਲੋਂ ਉਸ ਖਿਲਾਫ ਪਾਜ਼ੇਟਿਵ ਕਾਸਟ ਨਹੀਂ ਲਾਈ ਜਾ ਰਹੀ ਹੈ। ਨਿਰਦੇਸ਼ ਦੀ ਕਾਪੀ ਮਿਲਣ 'ਤੇ ਇਕ ਮਹੀਨੇ ਦੇ ਅੰਦਰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਸਟੋਰ ਨੂੰ ਰੀਫੰਡ ਅਤੇ ਮੁਆਵਜ਼ਾ ਰਾਸ਼ੀ 'ਤੇ 7 ਫੀਸਦੀ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ। ਇਹ ਨਿਰਦੇਸ਼ ਜ਼ਿਲਾ ਖਪਤਕਾਰ ਵਿਵਾਦ ਨਿਵਰਾਣ ਫੋਰਮ-1 ਨੇ ਸੁਣਵਾਈ ਦੌਰਾਨ ਜਾਰੀ ਕੀਤੇ।