ਨਾਕਾ ਤੋੜ ਕੇ ਭੱਜੇ ਨਸ਼ਾ ਤਸਕਰ, ਥਾਣਾ ਇੰਚਾਰਜ ਨੂੰ ਲੱਗੇ ਸੀ ਕੁਚਲਣ, ਕਾਬੂ ਕਰਨ ’ਤੇ ਹੋਏ ਹੈਰਾਨੀਜਨਕ ਖ਼ੁਲਾਸੇ
Tuesday, Feb 28, 2023 - 09:16 PM (IST)
ਸੁਜਾਨਪੁਰ (ਜੋਤੀ)-ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਦੇ ਹੁਕਮਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਸੁਜਾਨਪੁਰ ਪੁਲਸ ਨੇ 1 ਕੁਇੰਟਲ ਭੁੱਕੀ ਅਤੇ 600 ਗ੍ਰਾਮ ਹੈਰੋਇਨ ਸਣੇ ਦੋ ਕਾਰਾਂ ’ਚ ਸਵਾਰ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਥਾਣਾ ਧਾਰਕਲਾਂ ਦੇ ਡੀ. ਐੱਸ. ਪੀ. ਰਜਿੰਦਰ ਮਨਹਾਸ ਅਤੇ ਸੁਜਾਨਪੁਰ ਥਾਣਾ ਇੰਚਾਰਜ ਅਨਿਲ ਪਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਬਜਟ ਇਜਲਾਸ ਨੂੰ ਗਵਰਨਰ ਵੱਲੋਂ ਮਨਜ਼ੂਰੀ, ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫ਼ਾ, ਪੜ੍ਹੋ Top 10
ਜਿਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜੰਮੂ-ਕਸ਼ਮੀਰ ਤੋਂ ਇਕ ਇਨੋਵਾ ਗੱਡੀ ਅਤੇ ਇਕ ਟਾਟਾ ਕਰੋਲਾ ਗੱਡੀ ’ਚ ਕੁਝ ਵਿਅਕਤੀ ਭੁੱਕੀ ਅਤੇ ਹੋਰ ਨਸ਼ੇ ਵਾਲੇ ਪਦਾਰਥ ਲੈ ਕੇ ਪੰਜਾਬ ਵੱਲ ਆ ਰਹੇ ਹਨ, ਜਿਸ ਕਾਰਨ ਪੁਲਸ ਨੇ ਉਕਤ ਸਥਾਨ ’ਤੇ ਹੀ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਆਉਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਪਹਿਲਾਂ ਇਨੋਵਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਫਿਰ ਇਨੋਵਾ ਗੱਡੀ ਦੇ ਡਰਾਈਵਰ ਨੇ ਥਾਣਾ ਇੰਚਾਰਜ ਅਨਿਲ ਪਵਾਰ ਨੂੰ ਕੁਚਲਣ ਦੀ ਕੋਸ਼ਿਸ਼ ਕਰਦਿਆਂ ਗੱਡੀ ਨੂੰ ਅੱਗੇ ਭਜਾ ਦਿੱਤਾ, ਜਿਸ ਕਾਰਨ ਪੁਲਸ ਦੀ ਦੂਜੀ ਗੱਡੀ ਨੇ ਇਨੋਵਾ ਗੱਡੀ ਦਾ ਪਿੱਛਾ ਕੀਤਾ ਤਾਂ ਇਨੋਵਾ ਗੱਡੀ ਚਾਲਕ ਨੇ ਪੁਲਸ ਦੀ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਅੱਗੇ ਨਿਕਲ ਗਿਆ ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ
ਇਸ ਦੌਰਾਨ 8 ਨੰਬਰ ਡਾਊਨਟਾਊਨ ਰੈਸਟੋਰੈਂਟ ਦੇ ਸਾਹਮਣੇ ਇਨੋਵਾ ਵਾਹਨ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਾਦਸੇ ਤੋਂ ਵਾਲ-ਵਾਲ ਬਚ ਗਏ। ਇਸ ਦੌਰਾਨ ਪੁਲਸ ਨੇ ਇਨੋਵਾ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਅਤੇ ਗੱਡੀ ਦਾ ਡਰਾਈਵਰ ਮੌਕੇ ਤੋਂ ਭੱਜਣ ਲੱਗਾ ਪਰ ਪੁਲਸ ਨੇ ਚੌਕਸੀ ਵਰਤਦਿਆਂ ਡਰਾਈਵਰ ਨੂੰ ਕਾਬੂ ਕਰ ਲਿਆ ।ਇਸ ਦੌਰਾਨ ਪੁਲਸ ਨੇ ਕੁਝ ਦੂਰੀ 'ਤੇ ਦੂਜੀ ਗੱਡੀ ਟਾਟਾ ਕਰੋਲਾ ਨੂੰ ਵੀ ਕਾਬੂ ਕਰ ਲਿਆ ਅਤੇ ਮੌਕੇ ’ਤੇ ਵਾਹਨਾਂ ਦੀ ਤਲਾਸ਼ੀ ਲੈਣ 'ਤੇ ਦੋਵਾਂ ਵਾਹਨਾਂ 'ਚ ਸਵਾਰ ਵਿਅਕਤੀਆਂ ਕੋਲੋਂ 50-50 ਕਿਲੋ ਚੂਰਾ ਪੋਸਤ ਅਤੇ 300-300 ਗ੍ਰਾਮ ਹੈਰੋਇਨ ਬਰਾਮਦ ਹੋਈ ।
ਇਹ ਖ਼ਬਰ ਵੀ ਪੜ੍ਹੋ : ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦਾ ਖ਼ਤਰਨਾਕ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਦੂਜੇ ਪਾਸੇ ਪੁਲਸ ਵੱਲੋਂ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਨ੍ਹਾਂ ਦੀ ਪਛਾਣ ਤਰਨਜੀਤ ਸਿੰਘ ਅਤੇ ਕ੍ਰਿਸ਼ਨ ਲਾਲ ਦੋਵੇਂ ਵਾਸੀ ਕਪੂਰਥਲਾ ਵਜੋਂ ਹੋਈ ਹੈ। ਜਿਸ ਸਬੰਧੀ ਉਕਤ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਮੁਲਜ਼ਮਾਂ ਵੱਲੋਂ ਉਕਤ ਨਸ਼ੇ ਵਾਲੇ ਪਦਾਰਥ ਕਿਸ ਕੋਲੋਂ ਖਰੀਦੇ ਗਏ ਸਨ ਅਤੇ ਅੱਗੇ ਤੋਂ ਹੋਰ ਕਿੰਨਾ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਹੈ । ਤਾਂ ਜੋ ਦੋਸ਼ੀਆਂ ਦੀ ਨਸ਼ਾ ਚੇਨ ਤੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।