ਚੰਡੀਗੜ੍ਹ 'ਚ ਨਵਾਂ ਸਾਲ ਮਨਾਉਣ ਆਏ ਵਿਅਕਤੀ ਨਾਲ ਵਾਪਰੀ ਲੂ-ਕੰਡੇ ਖੜ੍ਹੇ ਕਰਨ ਵਾਲੀ ਵਾਰਦਾਤ

Monday, Jan 02, 2023 - 12:12 PM (IST)

ਚੰਡੀਗੜ੍ਹ 'ਚ ਨਵਾਂ ਸਾਲ ਮਨਾਉਣ ਆਏ ਵਿਅਕਤੀ ਨਾਲ ਵਾਪਰੀ ਲੂ-ਕੰਡੇ ਖੜ੍ਹੇ ਕਰਨ ਵਾਲੀ ਵਾਰਦਾਤ

ਚੰਡੀਗੜ੍ਹ (ਸੁਸ਼ੀਲ) : ਨਵੇਂ ਸਾਲ 'ਤੇ ਚੰਡੀਗੜ੍ਹ ਪੁਲਸ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਿਤ ਹੋਏ। ਚੰਡੀਗੜ੍ਹ ਪੁਲਸ ਵੱਲੋਂ 12 ਡੀ. ਐੱਸ. ਪੀਜ਼. ਅਤੇ 16 ਐੱਸ. ਐੱਚ. ਓਜ਼ ਸਮੇਤ 2000 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੇ ਨਾਲ ਹੀ ਨਵੇਂ ਸਾਲ ’ਤੇ ਪੁਲਸ ਨੇ ਪੂਰੇ ਸ਼ਹਿਰ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਬਾਵਜੂਦ ਮਨੀਮਾਜਰਾ ਸਥਿਤ ਐੱਨ. ਏ. ਸੀ. ਦੀ ਪਾਰਕਿੰਗ ਤੋਂ ਪਿਸਤੌਲ ਦੀ ਨੋਕ ’ਤੇ ਬ੍ਰੇਜ਼ਾ ਗੱਡੀ ਲੁੱਟ ਕੇ ਦੋ ਵਿਅਕਤੀ ਫ਼ਰਾਰ ਹੋ ਗਏ। ਟਕੌਲੀ ਸਥਿਤ ਸੁਸ਼ਮਾ ਕ੍ਰਿਸਟਾ ਸੋਸਾਇਟੀ ਨਿਵਾਸੀ ਸ਼ੰਮੀ ਕੁਮਾਰ ਸ੍ਰੀਵਾਸਤਵ ਨੇ ਪੁਲਸ ਨੂੰ ਦੱਸਿਆ ਕਿ ਉਹ ਨਵਾਂ ਸਾਲ ਮਨਾਉਣ ਲਈ ਮਨੀਮਾਜਰਾ ਆਇਆ ਸੀ, ਜਿੱਥੇ ਉਸ ਨਾਲ ਲੂ-ਕੰਡੇ ਖੜ੍ਹੇ ਕਰਨ ਵਾਲੀ ਵਾਰਦਾਤ ਵਾਪਰੀ।

ਇਹ ਵੀ ਪੜ੍ਹੋ : CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..

ਉਸ ਨੇ ਦੱਸਿਆ ਕਿ ਉਹ ਐੱਨ. ਏ. ਸੀ. ਸਥਿਤ ਵੀ ਮਾਰਟ ਦੇ ਸਾਹਮਣੇ ਪਾਰਕਿੰਗ 'ਚ ਬ੍ਰੇਜ਼ਾ ਕਾਰ ਪਾਰਕ ਕਰਕੇ ਇਕ ਦੋਸਤ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਇਕ ਨੌਜਵਾਨ ਨੇ ਆ ਕੇ ਉਸ ਵੱਲ ਪਿਸਤੌਲ ਤਾਣ ਲਈ। ਨੌਜਵਾਨ ਨੇ ਕਾਰ ਦੀਆਂ ਚਾਬੀਆਂ ਮੰਗੀਆਂ ਅਤੇ ਉਸ ਨੂੰ ਧੱਕਾ ਮਾਰ ਕੇ ਕਾਰ ਲੈ ਕੇ ਭੱਜ ਗਿਆ। ਸ਼੍ਰੀਵਾਸਤਵ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣੇ ਦੇ ਇੰਚਾਰਜ ਜਸਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬਿਆਨ ਦਰਜ ਕਰ ਕੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮ ਕਾਰ ਚਾਲਕ ਨੂੰ ਫੜ੍ਹਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਮੁੱਖ ਰਾਹ 72 ਘੰਟਿਆਂ ਤੋਂ ਬੰਦ, ਕਿਸੇ ਨੂੰ ਵੀ ਆਉਣ-ਜਾਣ ਦੀ ਨਹੀਂ ਇਜਾਜ਼ਤ, ਜਾਣੋ ਕਾਰਨ
ਦੂਜੀ ਘਟਨਾ ਸੈਕਟਰ 33/34 ਦੀ ਡਿਵਾਈਡਰ ਰੋਡ ’ਤੇ ਹੋਈ
ਸੈਕਟਰ-45 ਵਾਸੀ ਦੀਪਕ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾ ਰਿਹਾ ਸੀ। ਸੈਕਟਰ 33/34 ਦੀ ਡਿਵਾਈਡਰ ਸੜਕ ’ਤੇ ਬਾਈਕ ਸਵਾਰ ਨੌਜਵਾਨ ਆਇਆ ਅਤੇ ਪੈਸੇ ਖੋਹਣ ਲੱਗਾ। ਵਿਰੋਧ ਕਰਨ ’ਤੇ ਬਾਈਕ ਸਵਾਰ ਨੇ ਚਾਕੂ ਕੱਢ ਕੇ ਦੀਪਕ ਨੂੰ ਮਾਰ ਕੇ ਫ਼ੋਨ ਅਤੇ 1500 ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਿਆ। ਸੈਕਟਰ-34 ਥਾਣਾ ਪੁਲਸ ਨੇ ਜਕ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਬਾਈਕ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News