ਲੁਧਿਆਣਾ 'ਚ ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ, ਹੋਏ ਕਈ ਧਮਾਕੇ

Monday, Feb 27, 2023 - 12:24 PM (IST)

ਲੁਧਿਆਣਾ 'ਚ ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ, ਹੋਏ ਕਈ ਧਮਾਕੇ

ਲੁਧਿਆਣਾ (ਰਾਜ) : ਲੁਧਿਆਣਾ ਦੇ ਐਲੀਵੇਟਿਡ ਰੋਡ 'ਤੇ ਜਗਰਾਓਂ ਪੁਲ ਹੇਠਾਂ ਖੜ੍ਹੀ ਇਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਕਈ ਧਮਾਕੇ ਹੋਏ। ਜਾਣਕਾਰੀ ਮੁਤਾਬਕ ਇਹ ਗੱਡੀ ਕਾਫੀ ਸਮੇਂ ਤੋਂ ਪੁਲ ਹੇਠਾਂ ਖੜ੍ਹੀ ਸੀ ਅਤੇ ਇਸ 'ਤੇ ਮਿੱਟੀ ਜੰਮੀ ਹੋਈ ਸੀ।

ਇਹ ਵੀ ਪੜ੍ਹੋ : ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ, ਜਾਣੋ ਪੂਰਾ ਮਾਮਲਾ (ਵੀਡੀਓ)

ਅੱਜ ਸਵੇਰੇ ਤੜਕੇ 4-5 ਵਜੇ ਦੇ ਕਰੀਬ ਇਸ ਗੱਡੀ ਨੂੰ ਸ਼ੱਕੀ ਹਾਲਾਤ 'ਚ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਡਵੀਜ਼ਨ ਨੰਬਰ-4 ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਅੱਗ ਬੁਝਾਈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਇਸ ਜੇਲ੍ਹ 'ਚ ਆਨਲਾਈਨ ਪੇਸ਼ੀ ਲਈ ਸਥਾਪਿਤ ਹੋਣਗੇ ਕੈਬਿਨ, ਵਿਭਾਗ ਨੇ ਦਿੱਤੀ ਮਨਜ਼ੂਰੀ

ਪੁਲਸ ਵੱਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਗੱਡੀ ਨੂੰ ਅੱਗ ਲੱਗੀ ਹੈ ਜਾਂ ਫਿਰ ਜਾਣ-ਬੁੱਝ ਕੇ ਲਾਈ ਗਈ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਗੱਡੀ ਕਿਸ ਦੀ ਹੈ ਅਤੇ ਕਿਸ ਸਮੇਂ ਤੋਂ ਪੁਲ ਹੇਠਾਂ ਖੜ੍ਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News