ਕਾਰ ਪਲਟਣ ਨਾਲ ਪੁਲਸ ਮੁਲਾਜ਼ਮ ਜ਼ਖਮੀ
Monday, Jun 18, 2018 - 01:46 AM (IST)
ਬਠਿੰਡਾ, (ਜ.ਬ.)- ਭਾਗੀਵਾਂਦਰ ਕੋਟਸ਼ਮੀਰ ਰੋਡ 'ਤੇ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਉਕਤ ਮੁਲਾਜ਼ਮ ਨੂੰ 108 ਐਂਬੂਲੈਂਸ ਸੇਵਾ ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਵਿਚ ਤਾਇਨਾਤ ਪੁਲਸ ਮੁਲਾਜ਼ਮ ਹਰਜੀਤ ਸਿੰਘ (29) ਵਾਸੀ ਭਾਗੀਵਾਂਦਰ ਆਪਣੀ ਕਾਰ 'ਚ ਬਠਿੰਡਾ ਆ ਰਿਹਾ ਸੀ। ਕੋਟਸ਼ਮੀਰ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਅਚਾਨਕ ਉਸਨੂੰ ਝਪਕੀ ਆ ਗਈ।
ਇਸ ਕਾਰਨ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਸੂਚਨਾ ਮਿਲਣ 'ਤੇ 108 ਐਂਬੂਲੈਂਸ ਸੇਵਾ ਦੇ ਚਾਲਕ ਜਗਜੀਤ ਸਿੰਘ ਅਤੇ ਪੀ. ਐੱਨ. ਟੀ. ਗੁਰਲਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉਕਤ ਮੁਲਾਜ਼ਮ ਨੂੰ ਸਿਵਲ ਹਸਪਤਾਲ ਪਹੁੰਚਾਇਆ।
