ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

Sunday, Nov 15, 2020 - 07:40 PM (IST)

ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ, ਅਮਰੀਕ)— ਦੀਵਾਲੀ ਦੀ ਰਾਤ ਪੁਰਹੀਰਾਂ ਬਾਈਪਾਸ ਨੇੜੇ ਕਾਰ ਨੂੰ ਭਿਆਨਕ ਅੱਗ ਲੱਗਣ ਕਰਕੇ ਮਹਿਲਾ ਸਮੇਤ ਇਕ ਵਕੀਲ ਜਿਊਂਦਾ ਸੜ ਗਿਆ। ਇਸ ਦਰਦਨਾਕ ਹਾਦਸੇ 'ਚ ਭਾਜਪਾ ਨੇਤਾ ਅਤੇ ਸ਼ਹਿਰ ਦੇ ਪ੍ਰਸਿੱਧ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਜੂਨੀਅਰ ਵਕੀਲ ਸੀਆ ਖੁੱਲਰ ਦੀ ਕਾਰ 'ਚ ਜ਼ਿਊਂਦਾ ਸੜ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

PunjabKesari

ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਦੀਆਂ ਲਾਸ਼ਾਂ ਨੂੰ ਵੇਖ ਹਰ ਕਿਸੇ ਦਾ ਦਿਲ ਵਲੂੰਧਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀਆ ਦੇ ਪਤੀ ਸੁਭਾਸ਼ ਚੰਦਰ ਖੁੱਲਰ ਨੇ ਨੋਇਡਾ ਜਾਣਾ ਸੀ ਅਤੇ ਉਹ ਉਸ ਨੂੰ ਛੱਡਣ ਬਾਈਪਾਸ ਤੱਕ ਗਏ ਸਨ। ਪੁਰਹੀਰਾਂ ਬਾਈਪਾਸ ਤੋਂ ਜਦੋਂ ਉਹ ਕਿਸੇ ਨੂੰ ਤੋਹਫ਼ਾ ਦੇ ਕੇ ਚੰਡੀਗੜ੍ਹ ਵੱਲ ਮੁੜੇ ਤਾਂ ਥੋੜਾ ਅੱਗੇ ਜਾਂਦੇ ਹੀ ਉਨ੍ਹਾਂ ਦੀ ਗੱਡੀ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਦੋਹਾਂ ਦੇ ਬਾਹਰ ਨਿਕਲਣ ਤੱਕ ਅੱਗ ਦੀਆਂ ਲਪਟਾਂ ਹੋਰ ਵੱਧ ਗਈਆਂ ਅਤੇ ਦੋਵੇਂ ਅੱਗ ਦੀ ਲਪੇਟ 'ਚ ਆ ਗਏ। ਦੋਹਾਂ ਦੀ ਬੁਰੀ ਤਰ੍ਹਾਂ ਨਾਲ ਸੜ ਜਾਣ ਕਰਕੇ ਮੌਤ ਹੋ ਗਈ।

PunjabKesari

ਸੂਚਨਾ ਮਿਲਦੇ ਹੀ ਐੱਸ. ਪੀ. (ਐੱਚ) ਆਰ. ਪੀ. ਐੱਸ. ਸੰਧੂ ਦੇ ਇਲਾਵਾ ਥਾਣਾ ਮਾਡਲ ਟਾਊਨ ਇੰਚਾਰਜ ਕਰਨੈਲ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹਾਦਸਾ ਦੀਵਾਲੀ ਦੀ ਰਾਤ ਕਰੀਬ 10 ਵਜੇ ਦਾ ਦੱਸਿਆ ਜਾ ਰਿਹਾ ਹੈ।

PunjabKesari

ਉਥੇ ਹੀ ਦੂਜੇ ਪਾਸੇ ਐੱਸ. ਪੀ. ਆਰ. ਪੀ. ਐੱਸ. ਸੰਧੂ ਨੇ ਦੱਸਿਆ ਕਿ ਰਾਤ ਕਰੀਬ ਸਵਾ 10 ਵਜੇ ਸੂਚਨਾ ਮਿਲੀ ਸੀ ਕਿ ਉਕਤ ਸਥਾਨ 'ਤੇ ਕਾਰ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਨੇ ਪਹੁੰਚ ਕੇ ਰਾਹਤ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਦੋਂ ਤੱਕ ਦੋਵੇਂ ਜਿਊਂਦਾ ਸੜ ਚੁੱਕੇ ਸਨ।

PunjabKesari

ਉਨ੍ਹਾਂ ਦੱਸਿਆ ਕਿ ਐਡਵੋਕੇਟ ਭਗਵੰਤ ਗੁਪਤਾ ਨੇ ਸੀਆ ਨੂੰ ਆਪਣੀ ਬੇਟੀ ਬਣਾਇਆ ਸੀ ਅਤੇ ਦੋਵੇਂ ਪੂਜਾ ਕਰਨ ਦੇ ਬਾਅਦ ਕਿਸੇ ਨੂੰ ਤੋਹਫ਼ਾ ਦੇ ਕੇ ਵੀ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਵੱਲੋਂ ਹਾਦਸੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News