ਸੰਤੁਲਨ ਵਿਗੜਨ ਕਾਰਨ ਬਿਜਲੀ ਦੇ ਖੰਭੇ ਨਾਲ ਟਕਰਾਈ ਗੱਡੀ, ਵੱਡਾ ਹਾਦਸਾ ਹੋਣੋਂ ਟਲਿਆ
Tuesday, Feb 20, 2024 - 04:23 PM (IST)

ਤਪਾ ਮੰਡੀ (ਸ਼ਾਮ, ਗਰਗ) : ਇੱਥੇ ਤਪਾ-ਢਿੱਲਵਾਂ ਰੋਡ ਸਥਿਤ ਗੰਦੇ ਨਾਲੇ ਕੋਲ ਅੱਜ ਸਵੇਰੇ10 ਵਜੇ ਦੇ ਕਰੀਬ ਇੱਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਬਿਜਲੀ ਖੰਭੇ ਨਾਲ ਟਕਰਾ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ।
ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਜੀਤ ਸਿੰਘ ਸਵੇਰ ਸਮੇਂ ਢਿੱਲਵਾਂ ਰੋਡ 'ਤੇ ਇੱਕ ਡੇਰੇ ‘ਚ ਨਤਮਸਤਕ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਬਚਾਉਣ ਲੱਗਾ ਤਾਂ ਸੰਤੁਲਨ ਵਿਗੜਨ ਕਾਰਨ ਉਸ ਦੀ ਗੱਡੀ ਬਿਜਲੀ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਗੱਡੀ ਦਾ ਅੱਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਅਤੇ ਚਾਲਕ ਵਾਲ-ਵਾਲ ਬਚ ਗਿਆ। ਚਾਲਕ ਨੇ ਤੁਰੰਤ ਅਪਣੇ ਮਾਲਕਾਂ ਨੂੰ ਸੂਚਨਾ ਦਿੱਤੀ ਗਈ।