ਕਾਰ ਸਵਾਰ ਮੁੰਡੇ-ਕੁੜੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਕੁੜੀ ਦੀ ਮੌਤ

Tuesday, Sep 20, 2022 - 06:27 PM (IST)

ਕਾਰ ਸਵਾਰ ਮੁੰਡੇ-ਕੁੜੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਕੁੜੀ ਦੀ ਮੌਤ

ਮਲੋਟ (ਗੋਇਲ) : ਬੇਕਾਬੂ ਹੋਈ ਕਾਰ ਦੇ ਦਰੱਖਤ ’ਚ ਟਕਰਾਉਣ ਕਾਰਨ ਪਿੰਡ ਬੀਦੋਵਾਲੀ ਵਿਖੇ ਇਕ ਲੜਕੀ ਦੀ ਮੌਤ ਹੋ ਗਈ, ਜਦੋਂਕਿ ਇਸ ਘਟਨਾ ’ਚ ਕਾਰ ਵਿਚ ਸਵਾਰ ਇਕ ਹੋਰ ਲੜਕੀ ਅਤੇ 2 ਨੌਜਵਾਨ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ 2 ਨੌਜਵਾਨ ਅਤੇ 2 ਲੜਕੀਆਂ ਇਕ ਕਾਰ ਰਾਹੀਂ ਪਿੰਡ ਬਾਦਲ ਤੋ ਗਿੱਦੜਬਾਹਾ ਨੂੰ ਜਾ ਰਹੇ ਸਨ ਕਿ ਪਿੰਡ ਬੀਦੋਵਾਲੀ ਕੋਲ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟੱਕਰਾ ਗਈ।

ਇਸ ਟੱਕਰ ਕਾਰਨ ਕਾਰ ’ਚ ਸਵਾਰ ਨਵਜੋਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਸਮਾਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਰਪ੍ਰੀਤ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ਮਾਨਿਆਂਵਾਲੀ, ਮਨੀ ਪੁੱਤਰ ਗੁਰਦੀਪ ਸਿੰਘ ਪਿੰਡ ਬੀਦੋਵਾਲੀ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗਿੱਦੜਬਾਹਾ ਜ਼ਖਮੀ ਹੋ ਗਏ।


author

Gurminder Singh

Content Editor

Related News