ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਲਈ ਕੰਮ ਕਰ ਰਹੀ ਹੈ : ਦਰਸ਼ਨ ਬਰਾੜ

Monday, Jun 19, 2017 - 07:57 AM (IST)

ਬਾਘਾਪੁਰਾਣਾ  (ਰਾਕੇਸ਼) - ਅੱਜ ਇੱਥੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਇਕ ਕਰ ਰਹੀ ਹੈ ਅਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸ਼ਹਿਰ ਅੰਦਰਲੇ ਠੱਪ ਹੋਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਲਈ ਕਰੋੜਾਂ ਰੁਪਿਆ ਦਾ ਫੰਡ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 28 ਕਰੋੜ ਦੀ ਲਾਗਤ ਨਾਲ ਇਕ ਸਾਲ 'ਚ ਮੁਕੰਮਲ ਹੋਣ ਵਾਲਾ ਸੀਵਰੇਜ ਅਕਾਲੀ ਸਰਕਾਰ 6 ਸਾਲਾਂ ਵਿਚ ਵੀ ਮੁਕੰਮਲ ਨਹੀਂ ਕਰ ਪਾਈ ਸਗੋਂ ਜਿੰਨਾ ਸੀਵਰੇਜ ਵਿਛਾਇਆ ਗਿਆ ਹੈ, ਉਹ ਵੀ ਬੇਹੱਦ ਘਟੀਆ ਪਾਇਆ ਗਿਆ ਹੈ, ਜਿਸ ਦੀ ਹਰ ਹਾਲਤ 'ਚ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨਗਰ ਕੌਂਸਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਵੀ ਗੰਭੀਰਤਾ ਨਾਲ ਲਿਆ।
ਸ. ਬਰਾੜ ਨੇ ਕਿਹਾ ਕਿ ਆਉਂਦੇ 3 ਮਹੀਨਿਆਂ 'ਚ ਸੰਘਣੀ ਆਬਾਦੀ ਵਾਲੇ ਛੱਪੜਾਂ 'ਚੋਂ ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਕਰ ਕੇ ਇਨ੍ਹਾਂ 'ਚ ਘਰਾਂ ਦਾ ਪਾਣੀ ਪੈਣਾ ਬੰਦ ਕਰਵਾਇਆ ਜਾਵੇਗਾ ਅਤੇ ਛੱਪੜਾਂ ਦੀ ਜਗ੍ਹਾ ਨੂੰ ਸਾਂਝੇ ਤੌਰ 'ਤੇ ਵਰਤਿਆ ਜਾਇਆ ਕਰੇਗਾ। ਲੋਕ ਡਟ ਕੇ ਕੈਪਟਨ ਸਰਕਾਰ ਦਾ ਸਾਥ ਦੇਣ ਤਾਂ ਜੋ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ।
ਇਸ ਮੌਕੇ ਗੁਰਬਚਨ ਸਿੰਘ ਬਰਾੜ, ਅਸ਼ੋਕ ਮਿੱਤਲ, ਜਗਸੀਰ ਗਰਗ, ਦੀਪਾ ਅਰੋੜਾ, ਰਾਜ ਲੂੰਬਾ, ਸ਼ਸ਼ੀ ਗਰਗ, ਸੰਨੀ ਸਿੰਗਲਾ, ਸਤੀਸ਼ ਅਰੋੜਾ, ਨਰ ਸਿੰਘ ਬਰਾੜ, ਸੁੱਖਾ ਲਧਾਈਕੇ, ਗੁਰਦੀਪ ਬਰਾੜ, ਸਾਹਿਬਜੀਤ ਸਿੰਘ, ਨਿਰਮਲ ਸਿੰਘ, ਤਰਸੇਮ ਗਰਗ, ਲਕਸ਼ ਗਰਗ, ਜਗਸੀਰ ਜੱਗਾ, ਵਿਜੇ ਬਾਂਸਲ ਆਦਿ ਮੌਜੂਦ ਸਨ।


Related News