ਕੈਪਟਨ ਦਾ ਕੋਰੋਨਾ ਪੀੜਤ ''ਨੂਰ'' ਨਾਲ ਭਾਵਨਾਵਾਂ ਦਾ ਰਿਸ਼ਤਾ, ਡਾਕਟਰਾਂ ਹੱਥੀਂ ਭੇਜਿਆ ਰੱਖੜੀ ਦਾ ਸ਼ਗਨ
Tuesday, Aug 04, 2020 - 10:13 AM (IST)
ਮੋਗਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਕ ਸਟਾਰ ਨੂਰ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੈ, ਨਾਲ ਫੋਨ ’ਤੇ ਗੱਲਬਾਤ ਕਰ ਕੇ ਉਸ ਦਾ ਹਾਲ-ਚਾਲ ਪੁੱਛਿਆ। ਮੁੱਖ ਮੰਤਰੀ ਨੇ ਡਾਕਟਰਾਂ ਨੂੰ ਫੋਨ ’ਤੇ ਨੂਰ ਨਾਲ ਗੱਲਬਾਤ ਕਰਵਾਉਣ ਨੂੰ ਕਿਹਾ ਅਤੇ ਉਸ ਵੱਲੋਂ ਭੇਜੀ ਰੱਖੜੀ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਖਰੜ ਦੇ ਪਿੰਡ 'ਚ ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 2 ਲੋਕ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਨੂਰ ਅਤੇ ਉਸ ਦੇ ਪਿਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮੁੱਖ ਮੰਤਰੀ ਨੇ ਨੂਰ ਲਈ ਡਾਕਟਰਾਂ ਦੇ ਹੱਥੀਂ ਸ਼ਗਨ ਵੀ ਭਿਜਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਨੂਰ ਆਪਣੇ ਪਿਤਾ ਨਾਲ ਜਲਦੀ ਹੀ ਸਿਹਤਮੰਦ ਹੋ ਕੇ ਘਰ ਪਹੁੰਚੇ।
ਇਹ ਵੀ ਪੜ੍ਹੋ : ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੌਜਵਾਨ ਦੀ ਲੱਗੀ ਅੱਖ, ਪਲਾਂ 'ਚ ਵਾਪਰਿਆ ਦਰਦਨਾਕ ਭਾਣਾ
ਉਨ੍ਹਾਂ ਕਿਹਾ ਕਿ ਉਹ ਲਿਟਲ ਸਟਾਰ ਨੂੰ ਮਿਲਣ ਦੇ ਚਾਹਵਾਨ ਹਨ ਅਤੇ ਚਾਹੁੰਦੇ ਹਨ ਕਿ ਉਹ ਪਹਿਲਾਂ ਵਾਂਗ ਸੋਸ਼ਲ ਮੀਡੀਆ ’ਤੇ ਲੋਕਾਂ ਲਈ ਕੰਮ ਕਰਦੀ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਡਾਕਟਰਾਂ ਨੂੰ ਨੂਰ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਕੋਠੀ ਲਈ ਵਕੀਲ ਦਾ ਬੇਰਹਿਮੀ ਨਾਲ ਕਤਲ, ਗੱਡੀ ਸਮੇਤ ਨਹਿਰ 'ਚ ਸੁੱਟੀ ਲਾਸ਼