ਪਾਕਿਸਤਾਨ ਤੋਂ ਆ ਰਹੇ ਡ੍ਰੋਨਜ਼ ਨੂੰ ਲੈ ਕੇ ਕੈਪਟਨ ਦਾ ਗ੍ਰਹਿ ਮੰਤਰੀ ਰੰਧਾਵਾ ’ਤੇ ਵੱਡਾ ਹਮਲਾ

Tuesday, Dec 21, 2021 - 04:15 PM (IST)

ਪਾਕਿਸਤਾਨ ਤੋਂ ਆ ਰਹੇ ਡ੍ਰੋਨਜ਼ ਨੂੰ ਲੈ ਕੇ ਕੈਪਟਨ ਦਾ ਗ੍ਰਹਿ ਮੰਤਰੀ ਰੰਧਾਵਾ ’ਤੇ ਵੱਡਾ ਹਮਲਾ

ਰਾਜਪੁਰਾ (ਬਿਊਰੋ)-ਰਾਜਪੁਰਾ (ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪੁਰਾ ’ਚ ਰੋਡ ਸ਼ੋਅ ਕੀਤਾ। ਇਸ ਮਗਰੋਂ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਆ ਰਹੇ ਡ੍ਰੋਨਜ਼ ਨੂੰ ਲੈ ਕੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰੀ ਮਾਤਰਾ ’ਚ ਆ ਰਹੇ ਅਸਲੇ ਦੀ ਜਾਣਕਾਰੀ ਲੁਕੋ ਰਹੀ ਹੈ ਤੇ ਕਹਿ ਰਹੀ ਹੈ ਕਿ ਸੂਬੇ ’ਚ ਸਭ ਕੁਝ ਠੀਕ-ਠਾਕ ਹੈ। ਸਰਕਾਰ ਵੱਲੋਂ ਇਹ ਜਾਣਕਾਰੀ ਲੁਕਾਉਣ ਨਾਲ ਸੂਬੇ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕੇ ਮਾਰਿਆ (ਵੀਡੀਓ)

ਉਨ੍ਹਾਂ ਕਿਹਾ ਕਿ ਪੰਜਾਬ ’ਚ ਟਿਫਿਨ ਬੰਬ ਆ ਰਹੇ ਹਨ, ਜਿਸ ਨਾਲ ਕਿ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਨੂੰ ਇਹ ਦਿਖਾਈ ਨਹੀਂ ਦੇ ਰਿਹਾ। ਇਹ ਡ੍ਰੋਨ ਆਉਣ ਦੀ ਜਾਣਕਾਰੀ ਲੁਕੋ ਰਹੀ ਹੈ। ਕੈਪਟਨ ਨੇ ਗ੍ਰਹਿ ਮੰਤਰੀ ਰੰਧਾਵਾ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਫੌਜ ਦੀ ਵਰਦੀ ਵੀ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆ ਕੇ ਵਪਾਰ, ਕਿਸਾਨੀ ਪ੍ਰਬੰਧ ਤੇ ਬੱਚਿਆਂ ਦੀ ਸਿੱਖਿਆ ’ਚ ਸੁਧਾਰ ਕਰੇਗੀ। ਉਨ੍ਹਾਂ ਕਿਹਾ ਕਿ 2-3 ਦਿਨਾਂ ’ਚ ਗਜੇਂਦਰ ਸਿੰਘ ਸ਼ੇਖਾਵਤ ਨਾਲ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਹੈ।

ਨੋਟ-ੲਿਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

 


author

Manoj

Content Editor

Related News