ਕੈਪਟਨ ਸਰਕਾਰ ਸੁੱਤੀ ਕੁੰਭਕਰਨੀ ਨੀਂਦ ’ਚ, ਜਨਤਾ ਭਗਵਾਨ ਦੇ ਭਰੋਸੇ : ਸ਼ਵੇਤ ਮਲਿਕ

Tuesday, May 11, 2021 - 10:08 AM (IST)

ਕੈਪਟਨ ਸਰਕਾਰ ਸੁੱਤੀ ਕੁੰਭਕਰਨੀ ਨੀਂਦ ’ਚ, ਜਨਤਾ ਭਗਵਾਨ ਦੇ ਭਰੋਸੇ : ਸ਼ਵੇਤ ਮਲਿਕ

ਅੰਮ੍ਰਿਤਸਰ (ਕਮਲ) - ਰਾਜ ਸਭਾ ਐੱਮ. ਪੀ. ਅਤੇ ਸਾਬਕਾ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੀ ਮੈਨੇਜਮੇਂਟ ਦੀ ਅਸਫਲਤਾ ’ਤੇ ਤਨਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਵਿੱਚ 24 ਘੰਟਿਆਂ ਵਿੱਚੋਂ 18 ਘੰਟੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੰਤਰੀ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਪ੍ਰਵਾਸ ਕਰ ਰਹੇ ਹਨ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ 7 ਸਟਾਰ ਰਿਸੋਰਟ ’ਚੋਂ ਮਹੀਨਿਆਂ ਤੋਂ ਬਾਹਰ ਨਹੀਂ ਨਿਕਲੇ ਅਤੇ ਉਨ੍ਹਾਂ ਦੇ ਮੰਤਰੀਆਂ ਵਲੋਂ ਵੀ ਕੋਰੋਨਾ ਮਹਾਮਾਰੀ ’ਤੇ ਕਾਬੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੁੰਭਕਰਨੀ ਨੀਂਦ ’ਚ ਸੁੱਤੀ ਪਈ ਹੈ ਤੇ ਸੂਬੇ ਦੀ ਜਨਤਾ ਭਗਵਾਨ ਭਰੋਸੇ ਸਮਾਂ ਬਤੀਤ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’

ਮਲਿਕ ਨੇ ਦੱਸਿਆ ਕਿ ਇਹ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਦੇ ਕੁਸ਼ਾਸਨ ਵਿੱਚ ਅੱਜ ਪੰਜਾਬ ਵਿੱਚ ਮਰਨ ਵਾਲਿਆਂ ਦਾ ਅੰਕੜਾ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਪੀ. ਐੱਮ. ਕੇਅਰਜ਼ ਫੰਡ ’ਚੋਂ 3 ਆਕਸੀਜਨ ਪਲਾਂਟ ਲਗਵਾਉਣ ਲਈ ਕਾਫ਼ੀ ਸਮਾਂ ਪਹਿਲਾਂ ਕਰੋਡ਼ਾਂ ਦੀ ਗ੍ਰਾਂਟ ਦਿੱਤੀ ਗਈ ਪਰ ਪੰਜਾਬ ਸਰਕਾਰ ਦੇ ਨਿਕੰਮੇਪਨ ਦੇ ਕਾਰਨ ਅੱਜ ਸਿਰਫ਼ ਫਰੀਦਕੋਟ ਮੈਡੀਕਲ ਕਾਲਜ ਵਿੱਚ ਪਲਾਂਟ ਲੱਗ ਸਕਿਆ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਪਟਿਆਲਾ ਮੈਡੀਕਲ ਕਾਲਜ ਵਿੱਚ ਪਲਾਂਟ ਲਗਵਾਉਣ ਵਿੱਚ ਪੰਜਾਬ ਸਰਕਾਰ ਅਸਫ਼ਲ ਰਹੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਮਲਿਕ ਨੇ ਕਿਹਾ ਦੀ ਅੱਜ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਠੀਕ ਮਾਅਨੇ ਵਿੱਚ ਆਤਮ ਨਿਰਭਰ ਕਰ ਦਿੱਤਾ ਹੈ, ਕਿਉਂਕਿ ਪੰਜਾਬ ਵਾਸੀਆਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲ ਰਹੀ। ਪੰਜਾਬ ਦੀ ਜਨਤਾ ਸਰਕਾਰ ਤੋਂ ਕੋਈ ਉਮੀਦ ਨਾ ਰੱਖ ਕੇ ਆਪਣਾ ਬਚਾਅ ਆਪ ਹੀ ਆਤਮਨਿਰਭਰ ਹੋ ਕੇ ਕਰ ਰਹੀ ਹੈ। ਐੱਮ. ਪੀ. ਮਲਿਕ ਨੇ ਪੰਜਾਬ ਦੀ ਜਨਤਾ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣ, 6 ਫੁੱਟ ਦੀ ਦੂਰੀ ਰੱਖਣ ਅਤੇ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)


author

rajwinder kaur

Content Editor

Related News