ਕੈਪਟਨ ਸੰਵਿਧਾਨ ’ਤੇ ਨਹੀਂ ਰਾਜਵਾੜਾਸ਼ਾਹੀ ਸਿਸਟਮ ਨਾਲ ਚਲਾ ਰਹੇ ਹਨ ਪੰਜਾਬ ਸਰਕਾਰ : ਚੁੱਘ

Tuesday, May 18, 2021 - 12:07 AM (IST)

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਨਾਮ ਨਾਲ ਪੰਜਾਬ ਦੇ ਵਿਧਾਇਕਾਂ ਨੂੰ ਵਿਜੀਲੈਂਸ ਦੀ ਕਰਵਾਈ ਦੀ ਖੁੱਲ੍ਹੀ ਧਮਕੀ ਦੇਣ ਨਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਸਪੱਸ਼ਟ ਹੋ ਚੁੱਕੀ ਹੈ ਅਤੇ ਸਪੱਸ਼ਟ ਹੋ ਚੁੱਕਿਆ ਹੈ ਕਿ ਪੰਜਾਬ 'ਚ ਆਪਣੇ ਵਿਰੋਧੀਆਂ ਨੂੰ ਧਮਕਾਉਣ ਲਈ ਸਰਕਾਰੀ ਤੰਤਰ ਦੀ ਖੁੱਲ੍ਹ ਕੇ ਦੁਰਵਰਤੋਂ ਹੋ ਰਹੀ ਹੈ।

ਚੁੱਘ ਨੇ ਕਿਹਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੰਵਿਧਾਨ ’ਤੇ ਚੱਲਣ ਦੀ ਥਾਂ ਪਟਿਆਲਾ ਰਿਆਸਤ ਦੀ ਰਜਵਾੜਾਸ਼ਾਹੀ ਸਿਸਟਮ ਨਾਲ ਚਲਾਈ ਜਾ ਰਹੀ ਹੈ ।

ਚੁੱਘ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ’ਤੇ ਮੁੱਖ ਮੰਤਰੀ ਦੇ ਖਾਸਮਖਾਸ ਮੰਤਰੀ ਵਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਕਦੇ ਵਿਧਾਇਕਾਂ ਨੂੰ ਧਮਕਾਇਆ ਅਤੇ ਡਰਾਇਆ ਜਾਂਦਾ ਹੈ, ਕੀ ਇਹ ਲੋਕਤੰਤਰ ਹੈ ? ਕੀ ਸੰਵਿਧਾਨ ਇਸ ਦੀ ਆਗਿਆ ਦਿੰਦਾ ਹੈ? ਕੀ ਅਜਿਹੇ ਵਿਚ ਪੰਜਾਬ ਦੇ ਚੁਣੇ ਹੋਏ ਵਿਧਾਇਕ ਨਿਡਰ ਹੋ ਕੇ ਕੰਮ ਕਰ ਸਕਦੇ ਹਨ ?

ਉਨ੍ਹਾਂ ਕਿਹਾ ਕਿ ਰਾਜ ਵਿਚ ਸ਼ਰਾਬ ਦੇ ਕੋਟੇ ਵੰਡ ਸਬੰਧੀ ਲੁੱਟ-ਖਸੁੱਟ ’ਤੇ ਮੰਤਰੀ ਅਤੇ ਜਨਰਲ ਸਕੱਤਰ ਦੀਆਂ ਆਪਸੀ ਧਮਕੀਆਂ ਸਰਕਾਰ ਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ। ਕਾਂਗਰਸੀ ਵਿਧਾਇਕ ਹੀ ਕੈਪਟਨ ਸਰਕਾਰ ’ਤੇ ਦੋਸ਼ ਲਾ ਰਹੇ ਹਨ ਕਿ ਵਿਜੀਲੈਂਸ ਦਾ ਚੀਫ ਭਰਤਇੰਦਰ ਚਹਿਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 7 ਸਟਾਰ ਫ਼ਾਰਮ ਹਾਊਸ ਤੋਂ ਹੁਕਮ ਲੈ ਕੇ ਕੰਮ ਕਰ ਰਿਹਾ ਹੈ।       


Bharat Thapa

Content Editor

Related News