ਕੈਪਟਨ ਨੇ ਬੇਸਹਾਰਾ ਕੁੜੀ ਨੂੰ ਦਿੱਤੇ 15 ਹਜ਼ਾਰ ਤੇ ਲੈਪਟਾਪ
Tuesday, Jan 16, 2018 - 04:14 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਅਪਾਹਜ ਅਤੇ ਬੇਸਹਾਰਾ ਕੁੜੀ ਨੂੰ ਆਪਣਾ ਕੰਮ ਖੋਲ੍ਹਣ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ। ਆਪਣੇ ਫੇਸਬੁੱਕ ਪੇਜ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਅਪਾਹਜ ਅਤੇ ਬੇਸਹਾਰਾ ਲੜਕੀ ਜਯੋਤਿਕਾ ਸ਼ਰਮਾ ਦੀ ਮਦਦ ਕਰਕੇ ਕਾਫੀ ਖੁਸ਼ੀ ਹਾਸਲ ਹੋਈ ਹੈ। ਕੈਪਟਨ ਨੇ ਦੱਸਿਆ ਕਿ ਜਯੋਤਿਕਾ ਸ਼ਰਮਾ ਘਰੋਂ ਕੋਈ ਕੰਮ ਖੋਲ੍ਹਣਾ ਚਾਹੁੰਦੀ ਸੀ, ਜਿਸ ਦੇ ਲਈ ਉਸ ਨੂੰ ਮਦਦ ਦੀ ਲੋੜ ਸੀ। ਉਸ ਦੀ ਲੋੜ ਨੂੰ ਦੇਖਦੇ ਹੋਏ ਕੈਪਟਨ ਨੇ ਜਯੋਤਿਕਾ ਨੂੰ 15,000 ਰੁਪਏ ਨਕਦੀ ਅਤੇ ਇਕ ਲੈਪਟਾਪ ਮੁਹੱਈਆ ਕਰਵਾਇਆ ਹੈ ਤਾਂ ਜੋ ਉਸ ਨੂੰ ਆਪਣੀ ਕੋਸ਼ਿਸ਼ 'ਚ ਕਾਮਯਾਬੀ ਹਾਸਲ ਹੋ ਸਕੇ। ਕੈਪਟਨ ਵਲੋਂ ਦਿੱਤੇ ਗਏ ਇਸ ਤੋਹਫੇ ਕਾਰਨ ਜਯੋਤਿਕਾ ਕਾਫੀ ਖੁਸ਼ ਹੈ ਅਤੇ ਇਸ ਦੇ ਲਈ ਉਸ ਨੇ ਕੈਪਟਨ ਦਾ ਧੰਨਵਾਦ ਕੀਤਾ ਹੈ।