'ਬਾਦਲ' ਦੀ ਬੀਮਾਰੀ ਕੈਪਟਨ ਨੂੰ ਪਈ ਭਾਰੀ

Friday, Aug 11, 2017 - 12:06 PM (IST)

'ਬਾਦਲ' ਦੀ ਬੀਮਾਰੀ ਕੈਪਟਨ ਨੂੰ ਪਈ ਭਾਰੀ

ਚੰਡੀਗੜ੍ਹ : ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਜਾ ਕੇ ਦਿਲ ਦਾ ਇਲਾਜ ਕਰਵਾਇਆ ਸੀ। ਉਸ ਸਮੇਂ ਤਾਂ ਹੱਥੋ-ਹੱਥ 88 ਲੱਖ ਦੇ ਬਿੱਲ ਜਮ੍ਹਾਂ ਕਰਵਾ ਦਿੱਤੇ ਗਏ ਸਨ ਪਰ ਬਾਦਲ ਦੀ ਬੀਮਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਭਾਰੀ ਪੈ ਗਈ ਹੈ ਕਿਉਂਕਿ ਆਮ ਰਾਜ ਪ੍ਰਬੰਧ ਵਿਭਾਗ ਕੋਲ ਇਕ ਹਫਤਾ ਪਹਿਲਾਂ ਬਾਦਲ ਦੇ ਵਿਦੇਸ਼ੀ ਇਲਾਜ ਦੇ ਕਰੀਬ 30 ਹਜ਼ਾਰ ਡਾਲਰ ਦੇ ਨਵੇਂ ਬਿੱਲ ਭੇਜੇ ਗਏ ਹਨ। ਹੁਣ ਇਨ੍ਹਾਂ ਮੈਡੀਕਲ ਬਿੱਲਾਂ ਨੂੰ ਸਿਹਤ ਵਿਭਾਗ ਪੰਜਾਬ ਕੋਲ ਭੇਜਿਆ ਜਾਵੇਗਾ ਅਤੇ ਮੈਡੀਕਲ ਬੋਰਡ ਵੱਲੋਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ, ਜਿਸ ਤੋਂ ਬਾਅਦ ਵਿੱਤ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਪੈਸਾ ਲਿਆ ਜਾਵੇਗਾ। ਇਸ ਲਈ ਕੈਪਟਨ ਸਰਕਾਰ ਨੇ ਹੁਣ ਮੁੱਖ ਮੰਤਰੀ ਅਤੇ ਵਜ਼ੀਰਾਂ ਦੇ ਮੈਡੀਕਲ ਬਿੱਲ ਪੱਲਿਓਂ ਨਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਬੀਮਾ ਕੰਪਨੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਖਜ਼ਾਨੇ ਦੀ ਹਾਲਤ ਮਾੜੀ ਹੋਣ ਕਾਰਨ ਸਾਬਕਾ ਮੁੱਖ ਸੰਸਦੀ ਸਕੱਤਰਾਂ ਦੇ ਯਾਤਰਾ ਖਰਚੇ ਦੇ ਕਰੀਬ 78 ਲੱਖ ਦੇ ਬਿੱਲ ਅਜੇ ਵੀ ਫਸੇ ਹੋਏ ਹ


Related News