ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇ ਲਾਰੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ
Thursday, Jun 11, 2020 - 06:27 PM (IST)
ਸੰਗਰੂਰ (ਹਨੀ ਕੋਹਲੀ): ਪੰਜਾਬ 'ਚ ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦੇ ਵਾਅਦਾ ਕੀਤਾ ਸੀ ਪਰ ਵਾਅਦਾ ਵਫਾ ਨਾ ਬਣ ਸਕਿਆ। ਤਾਜ਼ਾ ਮਾਮਲਾ ਸੰਗਰੂਰ ਦੇ ਖੋਖਰ ਪਿੰਡ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰੁਜ਼ਗਾਰ ਈ.ਟੀ.ਟੀ. ਪਾਸ ਅਧਿਆਪਕ ਤਜਿੰਦਰ ਸਿੰਘ (24) ਨੇ ਨੌਕਰੀ ਨਾ ਮਿਲਣ ਦੇ ਚੱਲਦੇ ਖੁਦਕੁਸ਼ੀ ਕਰ ਲਈ। ਤਜਿੰਦਰ ਨੇ ਈ.ਟੀ.ਟੀ. ਪਾਸ ਕੀਤੀ ਹੋਈ ਸੀ, ਜਿਸ ਦੇ ਚੱਲਦੇ ਕਈ ਵਾਰ ਨੌਕਰੀ ਦੇ ਲਈ ਅਪਲਾਈ ਕੀਤਾ ਪਰ ਨੌਕਰੀ ਨਹੀਂ ਮਿਲੀ। ਉਸ ਦੇ ਦੁਕਾਨ ਕੀਤੀ ਪਰ ਉਹ ਵੀ ਨਹੀਂ ਚੱਲੀ ਸੀ ਅਤੇ ਫਿਰ ਉਹ ਲੇਬਰ ਦੇ ਕੰਮ 'ਚ ਲੱਗ ਗਿਆ ਅਤੇ ਇਸ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦਾ ਸੀ ਕਿ ਇੰਨਾ ਪੜ੍ਹਿਆ-ਲਿਖਿਆ ਹੋਣ ਦੇ ਚੱਲਦੇ ਜੇਕਰ ਲੇਬਰ ਦਾ ਕੰਮ ਕਰਨਾ ਹੈ ਤਾਂ ਫਿਰ ਕੀ ਫਾਇਦਾ। ਇਸ ਦੇ ਚੱਲਦੇ ਉਹ ਪਰੇਸ਼ਾਨ ਸੀ। ਉਸ ਨੇ ਘਰ 'ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਤਜਿੰਦਰ ਦੇ ਮਾਂ-ਪਿਓ ਦਾ ਕਹਿਣਾ ਹੈ ਕਿ ਜੇਕਰ ਸਾਡੇ ਪੁੱਤਰ ਨੂੰ ਸਰਕਾਰ ਨੌਕਰੀ ਦੇ ਦਿੰਦੀ ਤਾਂ ਅਜਿਹਾ ਨਾ ਹੁੰਦਾ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਹੁਣ ਮਲੋਟ 'ਚ 20 ਸਾਲਾ ਕੁੜੀ ਦੀ ਰਿਪੋਰਟ ਆਈ ਪਾਜ਼ੇਟਿਵ
ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕੋਈ ਨੌਜਵਾਨ ਸਰਕਾਰ ਦੇ ਲਾਰਿਆਂ ਦੀ ਬਲੀ ਚੜ੍ਹਿਆ ਹੈ। ਅਜੇ ਕੁਝ ਦਿਨ ਪਹਿਲਾਂ ਹੀ ਮਾਨਸਾ 'ਚ ਇਕ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਨੇ ਪੜ੍ਹਾਈ ਲਈ ਸਮਾਰਟ ਫੋਨ ਨਾ ਹੋਣ ਕਰਕੇ ਖੁਦਕੁਸ਼ੀ ਕਰ ਲਈ ਸੀ ਤੇ ਅੱਜ ਇਕ ਪੜ੍ਹਿਆ ਲਿਖਿਆ ਹੋਣਹਾਰ ਨੌਜਵਾਨ, ਜਿਸ ਨੇ ਨਾ ਸਿਰਫ ਮਾਪਿਆਂ ਦਾ ਸਹਾਰਾ ਬਣਨਾ ਸੀ, ਸਗੋਂ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਣ ਸੀ। ਉਹ ਵੀ ਸਰਕਾਰ ਦੇ ਝੂਠੇ ਵਾਅਦਿਆਂ ਦੀ ਭੇਟ ਚੜ੍ਹ ਗਿਆ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪਿਓ ਦੇ ਬਿਆਨ ਨੇ ਨੂੰਹ 'ਤੇ ਲਿਆਂਦੀ ਸ਼ੱਕ ਦੀ ਸੂਈ