ਭਾਜਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਮਾਰਚ

Tuesday, Jul 03, 2018 - 06:32 AM (IST)

ਭਾਜਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਮਾਰਚ

 ਅਜਨਾਲਾ, (ਬਾਠ)-  ਪੰਜਾਬ ’ਚ ਨਸ਼ਾ ਸਮੱਗਲਰਾਂ, ਭੂ-ਮਾਫੀਆ, ਗੈਂਗਸਟਰਾਂ ਦੀ ਸੂਬੇ ਦੀ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਦੇ ਕਥਿਤ ਦੋਸ਼ ਲਾਉਂਦਿਆਂ ਭਾਜਪਾ ਜ਼ਿਲਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਅਗਵਾਈ ’ਚ ਸੈਂਕਡ਼ੇ ਪਾਰਟੀ ਵਰਕਰਾਂ ਨੇ ਕੈਪਟਨ ਸਰਕਾਰ ਵਿਰੁੱਧ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਮਾਰਚ ਕਰ ਕੇ ਅੱਜ ਸਥਾਨਕ ਮੇਨ ਚੌਕ ਵਿਖੇ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ।
 ਇਸ ਤੋਂ ਪਹਿਲਾਂ ਸਥਾਨਕ ਮਾਤਾ ਰਾਣੀ ਮੰਦਰ ਵਿਖੇ ਦਿਹਾਤੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਕਰਵਾਈ ਗਈ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕਿਹਾ ਕਿ ਸੂਬੇ ’ਚ ਸਰਕਾਰ ਦਾ ਕਿਸੇ ਪਾਸੇ ਕੰਟਰੋਲ ਨਾ ਹੋਣ ਕਾਰਨ ਪੰਜਾਬ ’ਚ ਨਸ਼ਾ ਸਮੱਗਲਰਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਸੂਬੇ ਦੇ ਹਾਲਾਤ ਵਿਗਾਡ਼ਨ ’ਚ ਖੁੱਲ੍ਹ ਮਿਲੀ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ’ਚ ਨਸ਼ਿਆਂ ਦੇ ਸਮੱਗਲਰਾਂ ਨੂੰ ਨੱਥ ਪਵਾਉਣ ਤੇ ਸੂਬੇ ਦੇ ਵਿਗਡ਼ ਰਹੇ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਭਾਜਪਾ ਵੱਲੋਂ ਜਲਦੀ ਹੀ ਰਸ਼ਟਰਪਤੀ ਨੂੰ ਮਿਲ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਦਖਲ ਦੇਣ ਦੀ ਮੰਗ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਮੰਡਲ ਅਜਨਾਲਾ ਪ੍ਰਧਾਨ ਸ਼੍ਰੀ ਰਮੇਸ਼ ਜੈ ਦੁਰਗੇ, ਬਲਜਿੰਦਰ ਸਿੰਘ ਨੇਪਾਲ, ਵਿਜੇ ਵਰਮਾ ਅਟਾਰੀ, ਮਹਿਲਾ ਮੋਰਚਾ ਜ਼ਿਲਾ ਦਿਹਾਤੀ ਪ੍ਰਧਾਨ ਬੀਬੀ ਨਰਿੰਦਰ ਕੌਰ, ਜ਼ਿਲਾ ਯੁਵਾ ਮੋਰਚਾ ਆਗੂ ਰਜੀਵ ਬਿੱਟੂ ਪ੍ਰਾਸ਼ਰ, ਅਮਰਜੀਤ ਸੋਨੀ, ਮਾਰਕੀਟ ਚੇਅਰਮੈਨ ਬਲਜਿੰਦਰ ਸਿੰਘ ਨੇਪਾਲ, ਪ੍ਰਧਾਨ ਗੁਰਵਿੰਦਰ ਸਿੰਘ ਭਿੰਡੀ ਸੈਦਾਂ, ਅਮਰਜੀਤ ਕੌਰ ਚਵਿੰਡਾ ਤੇ ਭਾਜਪਾ ਸੂਬਾ ਆਗੂ ਅਮਰਜੀਤ ਸੋਨੀ, ਕਿਸਾਨ ਮੋਰਚਾ ਸੂਬਾ ਜਨਰਲ ਸਕੱਤਰ ਵਜ਼ੀਰ ਸਿੰਘ ਡੱਲਾ, ਸਤਵਿੰਦਰ ਟੀਟਾ  ਤੇ ਹੋਰ ਹਾਜ਼ਰ ਸਨ।
ਅੰਮ੍ਰਿਤਸਰ, (ਭਸੀਨ)-ਭਾਜਪਾ ਮੰਡਲ ਕੋਟਖਾਲਸਾ ਵਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ  ਖਿਲਾਫ ਮੰਡਲ ਪ੍ਰਧਾਨ ਰਕੇਸ਼ ਲੱਕੀ ਵਸੀਕਾ ਦੀ ਅਗਵਾਈ ਹੇਠ ਅੱਜ ਕੋਟਖਾਲਸਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਰਕੇਸ਼ ਲੱਕੀ ਨੇ ਕਿਹਾ ਕਿ ਅੱਜ ਪੰਜਾਬ ’ਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਪਿਛਲੇ 30 ਦਿਨਾਂ  ’ਚ 30 ਦੇ ਕਰੀਬ ਨੋਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।  ਇਸ ਮੌਕੇ ਸੰਜੀਵ ਕੁਮਾਰ, ਹਰਮਿੰਦਰ ਸਿੰਘ ਸੋਢੀ, ਬਲਵਿੰਦਰ ਸੰਧੂ, ਹਿਤੇਸ਼ ਸ਼ਰਮਾ, ਦਵਿੰਦਰ ਸਿੰਘ ਪੱਪੀ, ਜੁਝਾਰ ਸਿੰਘ ਵਿੱਕੀ ਆਦਿ ਵੀ ਹਾਜ਼ਰ ਸਨ।


Related News