ਕਰਜ਼ਾ-ਕੁਰਕੀ ਮੁਆਫ ਕਰ ਕੇ ਕੈਪਟਨ ਸਰਕਾਰ ਨੇ ਰਚਿਆ ਇਤਿਹਾਸ : ਪ੍ਰਨੀਤ ਕੌਰ

05/11/2019 9:51:18 AM

ਪਟਿਆਲਾ (ਰਾਜੇਸ਼)—ਲੋਕ ਸਭਾ ਪਟਿਆਲਾ ਹਲਕਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪਟਿਆਲਾ ਹਲਕੇ ਦੇ ਪਿੰਡਾਂ ਹਰਦਾਸਪੁਰ, ਚਲੈਲਾਂ, ਆਲੋਵਾਲ ਅਤੇ ਕਨਸੂਆ ਕਲਾਂ ਵਿਖੇ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਮਾੜੀ ਹਾਲਤ ਨੂੰ ਸਮਝਦੇ ਅਤੇ ਉਨ੍ਹਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਕੱਢਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰ ਕੇ ਇਤਿਹਾਸ ਰਚਿਆ ਹੈ। ਇਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਹੋਣ ਤੋਂ ਬਚੀ ਹੈ। ਉਨ੍ਹਾਂ ਦੇ ਘਰਾਂ 'ਚ ਖੁਸ਼ੀਆਂ ਤੇ ਰੌਣਕਾਂ ਮੁੜ ਤੋਂ ਪਰਤ ਆਈਆਂ ਹਨ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਹਲਕੇ ਦੇ ਵਿਕਾਸ ਲਈ ਪਹਿਲ ਦੇ ਆਧਾਰ 'ਤੇ ਲਿੰਕ ਸੜਕਾਂ ਦੇ ਨਿਰਮਾਣ ਲਈ 16 ਕਰੋੜ ਰੁਪਏ ਅਤੇ ਪਿੰਡਾਂ ਦੇ ਟੋਭਿਆਂ ਲਈ ਸਫਾਈ ਲਈ 50 ਲੱਖ ਰੁਪਏ ਜਾਰੀ ਕਰਵਾਏ ਤਾਂ ਜੋ ਪਿੰਡਾਂ ਦਾ ਵਾਤਾਵਰਣ ਖੁਸ਼ਹਾਲ ਰਹਿ ਸਕੇ। ਨਾਲ ਹੀ ਉਨਾਂ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਦੇ ਜੁਮਲਿਆਂ ਅਤੇ ਫਿਰਕਾਪ੍ਰਸਤ ਚਾਲਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਮੋਦੀ ਸਰਕਾਰ ਸਿਰਫ ਕੁਝ ਦਿਨਾਂ ਦੀ ਮਹਿਮਾਨ ਰਹਿ ਗਈ ਹੈ।

ਇਸ ਮੌਕੇ ਬਹਾਦਰ ਖਾਨ ਪੀ. ਏ., ਰਘਵੀਰ ਸਿੰਘ ਰੋਡਾ ਸਰਪੰਚ, ਰਣਧੀਰ ਸਿੰਘ ਖਲੀਫੇਵਾਲਾ, ਹੁਸ਼ਿਆਰ ਸਿੰਘ ਕੈਦੋਂਪੁਰ, ਸ਼ੇਰ ਸਿੰਘ ਲੌਟ, ਲਖਵਿੰਦਰ ਲੱਖਾ, ਰਾਜਬੀਰ ਰਵੀ, ਰੋਮੀ ਸਿੰਬੜੋਂ, ਹਰਬੀਰ ਢੀਂਡਸਾ, ਕੇਵਲ ਸਿੰਘ, ਨਾਹਰ ਸਿੰਘ ਮਾਨ, ਸੁਖਵਿੰਦਰ ਸਿੰਘ, ਗੁਰਧਿਆਨ ਸਿੰਘ, ਹਰਚੰਦ ਸਿੰਘ, ਮਨਦੀਪ ਕੌਰ ਐਡਵੋਕੇਟ, ਸਪਿੰਦਰ ਸਿੰਘ ਅਤੇ ਪਰਮੋਦ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ 'ਚ ਪੰਚ-ਸਰਪੰਚ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।


Shyna

Content Editor

Related News