ਕਾਂਗਰਸ ਸਰਕਾਰ ਜਨਤਾ ਦੀ ਸੇਵਕ ਬਣ ਕੇ ਕੰਮ ਕਰ ਰਹੀ ਹੈ : ਅਵਤਾਰ ਹੈਨਰੀ
Saturday, Oct 21, 2017 - 11:04 AM (IST)
ਜਲੰਧਰ(ਚੋਪੜਾ)— ਨਵੇਂ ਬਣੇ ਵਾਰਡ ਨੰਬਰ 19 ਦੇ ਨਿਵਾਸੀਆਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਕਾਂਗਰਸ ਨੇਤਾ ਪ੍ਰਭਜੋਤ ਗੋਲਡੀ ਦੀ ਅਗਵਾਈ ਹੇਠ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਉਪ ਪ੍ਰਧਾਨ ਅਵਤਾਰ ਹੈਨਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਹੈਨਰੀ ਨੂੰ ਉਨ੍ਹਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਹੈਨਰੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਜਨਤਾ ਦੀ ਸੇਵਕ ਬਣ ਕੇ ਕੰਮ ਕਰ ਰਹੀ ਹੈ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਨਗਰ ਨਿਗਮ, ਬਿਜਲੀ ਅਤੇ ਹੋਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਸੀਵਰੇਜ, ਜਲ ਸਪਲਾਈ, ਸੜਕਾਂ, ਸਟ੍ਰੀਟ ਲਾਈਟਾਂ ਤੇ ਹੋਰਨਾਂ ਸਬੰਧਤ ਸਮੱਸਿਆਵਾਂ ਦਾ ਹੱਲ ਹੋਵੇਗਾ। ਇਸ ਮੌਕੇ ਕਾਂਗਰਸੀ ਨੇਤਾ ਆਈ. ਪੀ. ਸਿੰਘ, ਮੋਨੂੰ ਸ਼ਰਮਾ, ਵਿਜੇ ਸ਼ਰਮਾ, ਜਤਿੰਦਰ, ਪੰਡਿਤ ਗੋਸਵਾਮੀ, ਸ਼ੇਰ ਸਿੰਘ, ਆਸ਼ੀਸ਼ ਕੁਮਾਰ, ਵਿੱਕੀ ਸਚਦੇਵਾ, ਮੋਹਿਤ ਭਾਰਦਵਾਜ, ਸਿਮਰਪ੍ਰੀਤ ਸਿੰਘ, ਜਤਿੰਦਰ ਲੂਥਰਾ, ਗਗਨਪ੍ਰੀਤ ਕੌਰ, ਮਹਿੰਦਰ ਬਾਲਾ, ਸੁਨੀਤਾ ਭਾਰਦਵਾਜ ਤੇ ਹੋਰ ਵੀ ਮੌਜੂਦ ਸਨ।
