ਕੈਪਟਨ ਸਰਕਾਰ ਨੇ ਜੰਗਲ ਰਾਜ ਖਤਮ ਕਰ ਕੇ ਪੰਜਾਬ ਨੂੰ ਗੁੰਡਾਗਰਦੀ ਤੋਂ ਮੁਕਤ ਕੀਤਾ : ਧਰਮਸੌਤ

Friday, Mar 30, 2018 - 10:12 AM (IST)

ਕੈਪਟਨ ਸਰਕਾਰ ਨੇ ਜੰਗਲ ਰਾਜ ਖਤਮ ਕਰ ਕੇ ਪੰਜਾਬ ਨੂੰ ਗੁੰਡਾਗਰਦੀ ਤੋਂ ਮੁਕਤ ਕੀਤਾ : ਧਰਮਸੌਤ

ਨਾਭਾ (ਜੈਨ)-ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਸਾਡੀ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਅਸੀਂ ਖੇਤੀਬਾੜੀ ਦੇ ਬਜਟ ਵਿਚ 39.25 ਫੀਸਦੀ ਦਾ ਵਾਧਾ ਕੀਤਾ ਹੈ। ਇੰਝ ਹੀ ਪੇਂਡੂ ਵਿਕਾਸ ਵਿਚ 88.20 ਫੀਸਦੀ, ਸਿਹਤ ਸੇਵਾਵਾਂ ਵਿਚ 12.5 ਫੀਸਦੀ, ਸਮਾਜਕ ਭਲਾਈ ਵਿਚ 6 ਫੀਸਦੀ ਅਤੇ ਸਿੱਖਿਆ ਵਿਚ 8 ਫੀਸਦੀ ਵਾਧਾ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਸੂਬੇ ਦੀ ਮਾਲੀਆ ਪ੍ਰਾਪਤੀ 22.85 ਫੀਸਦੀ ਵਧ ਗਈ ਹੈ। ਖਰਚ ਵਿਚ ਵਾਧਾ 14.45 ਫੀਸਦੀ 'ਤੇ ਸੀਮਤ ਕੀਤਾ ਗਿਆ ਹੈ। 
ਧਰਮਸੌਤ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਗਠਜੋੜ ਦੇ ਦਹਾਕੇ ਲੰਬੇ ਕੁਸ਼ਾਸਨ ਦੌਰਾਨ ਭਾਰੀ ਵਿੱਤੀ ਕੁਤਾਹੀ ਵਰਤੀ ਜਾਣ ਸਦਕਾ ਸਾਡਾ ਸੂਬਾ ਪੰਜਾਬ ਭਾਰੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਪਹਿਲ ਰਹੀ ਹੈ ਕਿ ਸੂਬੇ ਵਿਚੋਂ ਜੰਗਲ ਸ਼ਾਸਨ ਖਤਮ ਕੀਤਾ ਜਾਵੇ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਜੰਗਲ ਰਾਜ ਖਤਮ ਕਰ ਕੇ ਲੋਕਾਂ ਨੂੰ ਜ਼ੁਲਮਾਂ ਅਤੇ ਗੁੰਡਾਗਰਦੀ ਦੇ ਬੰਧਨਾਂ ਤੋਂ ਮੁਕਤ ਕੀਤਾ ਹੈ। ਖਜ਼ਾਨਾ ਮੰਤਰੀ ਨੇ ਬਜਟ ਵਿਚ ਦਲਿਤਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨ ਲਈ ਫੰਡ ਮੁਹੱਈਆ ਕਰਵਾਇਆ ਹੈ। 
ਇਸ ਮੌਕੇ ਸੀਨੀ. ਕੌਂਸਲਰ ਅਮਰਦੀਪ ਸਿੰਘ ਖੰਨਾ, ਸੀਨੀ. ਉੱਪ-ਪ੍ਰਧਾਨ ਅਸ਼ੋਕ ਬਿੱਟੂ, ਸਾਬਕਾ ਕੌਂਸਲ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਗੌਤਮ ਬਾਤਿਸ਼ (ਸਾਬਕਾ ਕੌਂਸਲ ਪ੍ਰਧਾਨ), ਇੰਦਰਜੀਤ ਚੀਕੂ ਪ੍ਰਧਾਨ ਯੂਥ ਕਾਂਗਰਸ, ਰਵਿੰਦਰ ਸ਼ਰਮਾ (ਬਿੱਟੂ), ਜਗਤਾਰ ਸਿੰਘ ਸਾਧੋਹੇੜੀ ਸਾਬਕਾ ਡਾਇਰੈਕਟਰ ਪੀ. ਆਰ. ਟੀ. ਸੀ., ਹੇਮੰਤ ਬਾਂਸਲ (ਬੱਲੂ) ਸੀਨੀਅਰ ਉੱਪ-ਪ੍ਰਧਾਨ ਬਲਾਕ ਕਾਂਗਰਸ ਕਮੇਟੀ ਰੀਨਾ ਬਾਂਸਲ ਪ੍ਰਧਾਨ ਮਹਿਲਾ ਕਾਂਗਰਸ ਤੇ ਹੋਰ ਆਗੂ ਵੀ ਹਾਜ਼ਰ ਸਨ।


Related News