ਕੈਪਟਨ ਸਰਕਾਰ ਸ਼ਰਧਾਲੂਆਂ ਵਲੋਂ ਪਾਕਿ ਨੂੰ ਦੇਵੇ 20 ਡਾਲਰ : ਮਜੀਠੀਆ

09/17/2019 12:18:02 AM

ਚੰਡੀਗੜ੍ਹ,(ਅਸ਼ਵਨੀ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਵਲੋਂ ਸਿੱਖ ਸ਼ਰਧਾਲੂਆਂ ਕੋਲੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਵਰਤੋਂ ਕਰਨ ਲਈ ਮੰਗੀ ਜਾ ਰਹੀ 20 ਡਾਲਰ ਪ੍ਰਤੀ ਵਿਅਕਤੀ ਫੀਸ ਖੁਦ ਅਦਾ ਕਰੇ ਤੇ ਯਕੀਨੀ ਬਣਾਏ ਕਿ ਸ਼ਰਧਾਲੂਆਂ 'ਤੇ ਇਸ ਬੋਝ ਦੀ ਜ਼ਿੰਮੇਵਾਰੀ ਨਾ ਪਾਈ ਜਾਵੇ।

ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਵਾਧੂ ਆਰਥਿਕ ਬੋਝ ਦੀ ਜ਼ਿੰਮੇਵਾਰੀ ਉਠਾਉਣ ਦੀ ਥਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਹ ਕਹਿ ਕੇ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਰਕਮ ਜ਼ਿਆਦਾ ਵੱਡੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਰੰਧਾਵਾ ਨੂੰ 1500 ਰੁਪਏ ਪ੍ਰਤੀ ਸ਼ਰਧਾਲੂ ਇਹ ਫੀਸ ਜ਼ਿਆਦਾ ਨਹੀਂ ਲੱਗਦੀ ਪਰ ਇਕ ਆਮ ਆਦਮੀ ਲਈ ਇਹ ਵੱਡੀ ਰਕਮ ਹੈ। ਇਸ ਤੋਂ ਇਲਾਵਾ ਇਹ ਅਸੂਲਾਂ ਦੇ ਖ਼ਿਲਾਫ਼ ਹੈ ਤੇ ਇਕ ਜਜੀਆ ਟੈਕਸ ਦੇ ਬਰਾਬਰ ਹੈ ਕਿਉਂਕਿ ਦੁਨੀਆਂ 'ਚ ਕਿਤੇ ਵੀ ਪੂਜਣ ਵਾਲੀ ਥਾਂ 'ਤੇ ਮੱਥਾ ਟੇਕਣ ਲਈ ਪੈਸੇ ਨਹੀਂ ਵਸੂਲੇ ਜਾਂਦੇ ਹਨ।


Related News