ਪੜ੍ਹੋ ਕੈਪਟਨ ਕਿਸ ਦਾ ਸਾਥ ਪਾ ਕੇ ਕਰਦੇ ਹਨ ਖੁਸ਼ਕਿਸਮਤ ਮਹਿਸੂਸ
Sunday, Jul 28, 2019 - 11:56 PM (IST)

ਚੰਡੀਗੜ੍ਹ-ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਸ਼ਲ ਮੀਡੀਆ ਉਤੇ ਆਪਣੇ ਪੇਜਾ ਉਤੇ ਇਕ ਤਸਵੀਰ ਪਾ ਕੇ ਦੱਸਿਆ ਹੈ ਕਿ ਉਹ ਆਖਰ ਕਿਸ ਦਾ ਸਾਥ ਪਾ ਕੇ ਖੁਸ਼ਕਿਸਮਤ ਮਹਿਸੂਸ ਕਰਦੇ ਹਨ। ਆਓ ਤਹਾਨੂੰ ਦੱਸਦੇ ਹਾਂ ਇਸ ਤਸਵੀਰ ਬਾਰੇ। ਇਸ ਤਸਵੀਰ ਵਿਚ ਕੈਪਟਨ ਜਿਸ ਨਾਲ ਦਿੱਖ ਰਹੇ ਹਨ ਉਹ ਹੈ ਉਨ੍ਹਾਂ ਦਾ ਕੁੱਤਾ ਡਸਟੀ। ਕੈਪਟਨ ਨੇ ਸੋਸ਼ਲ ਮੀਡੀਆ ਉਤੇ ਡਸਟੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਜਦ ਮੈਂ ਇਸ ਨੂੰ ਮਿਲਦਾ ਹਾਂ ਤਾਂ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ। ਇਹ 2016 ਤੋਂ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਹੈ ਅਤੇ ਜਦੋਂ ਮੈਂ ਇਸ ਨੂੰ ਲਿਆਂਦਾ ਸੀ ਤਾਂ ਇਹ ਸਿਰਫ 50 ਦਿਨਾਂ ਦਾ ਹੀ ਸੀ। ਇਸ ਦੇ ਨਾਲ ਸਮਾਂ ਬਿਤਾ ਕੇ ਮੇਰੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਦੀ ਈਮਾਨਦਾਰੀ, ਇਸ ਦੇ ਪਿਆਰ ਨੂੰ ਸਲਾਮ ਹੈ। ਡਸਟੀ ਮੈਨੂੰ ਬਹੁਤ ਪਿਆਰਾ ਹੈ ਅਤੇ ਇਸ ਦਾ ਸਾਥ ਪਾ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ।”