ਕੈਪਟਨ ਦਾ ''ਫਾਈਲ ਵਰਕ'' ਕਰਨ ਵਾਲੇ ਡਾਕਟਰਾਂ ਨੂੰ ਝਟਕਾ, ਕਰਨੀ ਪਵੇਗੀ ''ਓਪੀਡੀ-ਸਰਜਰੀ''

03/04/2020 7:02:37 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੰਗਲਵਾਰ ਨੂੰ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਹਸਪਤਾਲਾਂ 'ਚ ਫਾਈਲ ਵਰਕ ਕਰਨ ਵਾਲੇ ਡਾਕਟਰਾਂ ਨੂੰ ਝਟਕਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਜ਼ਿੰਮੇਵਾਰੀ ਦੇ ਨਾਲ-ਨਾਲ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਹੁਕਮ ਦਿੱਤੇ ਹਨ। ਕੈਪਟਨ ਨੇ ਨਿਰਦੇਸ਼ ਦਿੱਤਾ ਹੈ ਕਿ ਡਾਕਟਰ ਦੀ ਡਿਗਰੀ ਹੋਣ ਦੇ ਬਾਵਜੂਦ ਦਫਤਰਾਂ 'ਚ ਪ੍ਰਸ਼ਾਸਨਿਕ ਕੰਮ ਕਰਨ ਵਾਲੇ ਡਾਕਟਰਾਂ ਨੂੰ ਹੁਣ ਓ. ਪੀ. ਡੀ. ਅਤੇ ਸਰਜਰੀ ਦੇ ਕੰਮ ਵੀ ਕਰਨੇ ਪੈਣਗੇ। ਅਸਲ 'ਚ ਸਰਕਾਰ ਦੇ ਧਿਆਨ 'ਚ ਆਇਆ ਸੀ ਕਿ ਕਈ ਡਾਕਟਰ ਆਪਣੇ ਪੇਸ਼ੇ ਦੇ ਕੰਮ ਨੂੰ ਛੱਡ ਕੇ ਵਿਭਾਗ ਦੇ ਦਫਤਰਾਂ 'ਚ ਬੈਠ ਕੇ ਫਾਈਲ ਵਰਕ ਕਰਦੇ ਰਹਿੰਦੇ ਹਨ। ਹੁਣ ਸਰਕਾਰ ਦੇ ਉਪਰੋਕਤ ਹੁਕਮ ਨਾਲ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਵੀ ਪੂਰੀ ਹੋ ਜਾਵੇਗੀ।

PunjabKesari
ਯੂਨੀਵਰਸਿਟੀ ਦੇ ਕੁਲਪਤੀ ਦਾ ਦਿੱਤਾ ਹਵਾਲਾ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਦੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਪੜ੍ਹਾਉਣ ਦੇ ਨਾਲ-ਨਾਲ ਪ੍ਰਸ਼ਾਸਨਿਕ ਕੰਮ ਕਰ ਸਕਦੇ ਹਨ ਤਾਂ ਫਿਰ ਡਾਕਟਰ ਕਿਉਂ ਨਹੀਂ ਕਰ ਸਕਦੇ। ਕੈਪਟਨ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਸਾਰੇ ਡਾਕਟਰਾਂ ਨੂੰ ਪ੍ਰਸ਼ਾਸਨਿਕ ਕੰਮਾਂ ਦੇ ਨਾਲ-ਨਾਲ ਇਲਾਜ ਸਬੰਧੀ ਕੰਮ ਵੀ ਕਰਨਾ ਚਾਹੀਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਦਫਤਰਾਂ 'ਚ ਬੈਠੇ ਡਾਕਟਰਾਂ ਨੂੰ ਮਰੀਜ਼ਾਂ ਨੂੰ ਓ. ਪੀ. ਡੀ. 'ਚ ਦੇਖਣਾ ਪਵੇਗਾ ਅਤੇ ਜੇਕਰ ਕੋਈ ਡਾਕਟਰ ਸਰਜਨ ਹੈ ਤਾਂ ਉਸ ਨੂੰ ਸਰਜਰੀ ਵੀ ਕਰਨੀ ਪਵੇਗੀ।

PunjabKesari
ਸੂਬੇ ਲਈ ਇਕ ਹੋਰ ਐਂਬੂਲੈਂਸ ਸੇਵਾ
ਕੈਪਟਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 108 ਐਂਬੂਲੈਂਸ ਰਾਹੀ ਸੂਬੇ 'ਚ ਐਂਬੂਲੈਂਸ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਤੁਰੰਤ ਸਿਹਤ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਸਾਲਾਂ 'ਚ ਐਂਬੂਲੈਂਸਾਂ ਦੀ ਗਿਣਤੀ 242 ਤੋਂ ਵਧਾ ਕੇ 400 ਕੀਤੀ ਜਾਵੇਗੀ, ਜਿਸ ਨਾਲ 30 ਤੋਂ 35 ਪਿੰਡਾਂ ਦੇ ਹਰੇਕ ਕਲੱਸਟਰ ਲਈ 24 ਘੰਟੇ ਐਂਬੂਲੈਂਸ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।

PunjabKesari


Babita

Content Editor

Related News