ਪੁਲਵਾਮਾ ਹਮਲਾ : ਸਿੱਧੂ ਦੇ ਬਿਆਨ 'ਤੇ ਬੋਲੇ ਕੈਪਟਨ- ਸਭ ਦੇ ਆਪੋ-ਆਪਣੇ ਵਿਚਾਰ
Monday, Feb 18, 2019 - 08:02 PM (IST)
ਨਵੀਂ ਦਿੱਲੀ (ਵੈਡ ਡੈਸਕ)- ਪੁਲਵਾਮਾ ਹਮਲੇ ਬਾਰੇ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਬਿਆਨ ਬਾਰੇ ਕੈਪਟਨ ਅਮਿਰੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਹੈ। ਸਭ ਦੀ ਆਪਣੀ-ਆਪਣੀ ਰਾਏ ਹੁੰਦੀ ਹੈ। ਜੋ ਸਿੱਧੂ ਸਾਬ ਨੇ ਕਿਹਾ ਉਸ ਬਾਰੇ ਉਹ ਸਫਾਈ ਦੇ ਰਹੇ ਹਨ। ਲੋਕ ਮੰਨਨ ਜਾਂ ਨਾ ਮੰਨਨ ਉਨ੍ਹਾਂ ਦੀ ਮਰਜੀ।
ਇਕ ਚੈਨਲ ਨਾਲ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਮੈਂ ਪਾਕਿਸਤਾਨ ਜਾਣ ਤੋਂ ਕਿਸੇ ਨੂੰ ਰੋਕ ਨਹੀਂ ਸਕਦਾ। ਕਰਤਾਰਪੁਰ ਕਾਰੀਡੋਰ ਮਾਮਲੇ ਵਿਚ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਕਿ ਪਾਕਿਸਤਾਨ ਨਾ ਜਾਓ ਪਰ ਫਿਰ ਵੀ ਉਹ ਚੱਲੇ ਗਏ। ਅਸੀਂ ਅਜਾਦ ਦੇਸ਼ ਦੇ ਨਾਗਰੀਕ ਹਾਂ ਜੋ ਮਰਜੀ ਕਰ ਸਕਦੇ ਹਾਂ। ਇਕ ਸਵਾਲ ਉਤੇ ਉਨ੍ਹਾਂ ਕਿਹਾ ਕਿ ਜੈਸ਼-ਏ-ਮੁਹੰਮਦ ਆਪਣੀ ਇਨਪੁਟ ਆਈ. ਐੱਸ. ਆਈ. ਤੋਂ ਲੈਂਦਾ ਹੈ। ਆਈ. ਐੱਸ. ਆਈ. ਦਾ ਚੀਫ ਹੈ ਜਰਨਲ ਬਾਜਵਾ। ਜਨਰਲ ਬਾਜਵਾ ਉਹ ਹੈ ਜਿਸ ਨੇ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਬਣਾਇਆ। ਸਭ ਰਲੇ ਹੋਏ ਹਨ।