ਕੈਪਟਨ ਨੇ ਕੋਰੋਨਾ ਪੀੜਤ ''ਸੁਖਬੀਰ ਬਾਦਲ'' ਨੂੰ ਫੋਨ ਕਰਕੇ ਪੁੱਛਿਆ ਹਾਲ, ਕੀਤੀ ਮਦਦ ਦੀ ਪੇਸ਼ਕਸ਼

Thursday, Mar 18, 2021 - 06:50 PM (IST)

ਕੈਪਟਨ ਨੇ ਕੋਰੋਨਾ ਪੀੜਤ ''ਸੁਖਬੀਰ ਬਾਦਲ'' ਨੂੰ ਫੋਨ ਕਰਕੇ ਪੁੱਛਿਆ ਹਾਲ, ਕੀਤੀ ਮਦਦ ਦੀ ਪੇਸ਼ਕਸ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਕੋਰੋਨਾ ਪੀੜਤ ਸੁਖਬੀਰ ਸਿੰਘ ਬਾਦਲ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਜਾਣਿਆ। ਕੈਪਟਨ ਨੇ ਸੁਖਬੀਰ ਦੇ ਇਲਾਜ 'ਚ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਪੇਸ਼ਕਸ਼ ਕੀਤੀ। ਇਹ ਖ਼ੁਲਾਸਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਖ਼ੁਦ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Night Curfew ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਤੋਂ ਲੱਗੇਗਾ

ਇਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਬੀਤੇ ਦਿਨ ਸੁਖਬੀਰ ਬਾਦਲ ਨੂੰ ਮੋਹਾਲੀ ਤੋਂ ਗੁੜਗਾਓਂ ਦੇ ਮੇਦਾਂਤਾ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸੁਖਬੀਰ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੇ ਆਪਣੇ ਕਈ ਹੋਰ ਕੈਬਨਿਟ ਸਾਥੀ, ਪਾਰਟੀ ਵਿਧਾਇਕ ਅਤੇ ਅਧਿਕਾਰੀ ਛੇਤੀ ਹੀ ਸਿਹਤਯਾਬ ਹੋਣਗੇ।

ਇਹ ਵੀ ਪੜ੍ਹੋ : ਸੁਖਬੀਰ ਵੱਲੋਂ ਭੈਣ ਤੇ ਜੀਜੇ ਦੀ ਮੰਗ ਪੂਰੀ ਨਾ ਕਰਨ 'ਤੇ ਪਾਰਟੀ 'ਚ ਪੈ ਸਕਦੀ ਹੈ ਇਕ ਹੋਰ ਫੁੱਟ
ਕੋਰੋਨਾ ਦੇ ਹਾਲਾਤਾਂ ਦੇ ਪ੍ਰਗਟਾਈ ਚਿੰਤਾ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਸੂਬਾ ਸਰਕਾਰ ਦੀ ਕੋਵਿਡ ਸਬੰਧੀ ਮਾਹਿਰਾਂ ਦੀ ਟੀਮ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਕੱਠਾਂ 'ਤੇ ਰੋਕਾਂ ਲਾਉਣ ਸਮੇਤ ਕਈ ਹੋਰ ਸਖ਼ਤ ਕਦਮਾਂ ਦਾ ਐਲਾਨ ਕੀਤਾ ਜਾਵੇਗਾ।  ਉਨ੍ਹਾਂ ਕਿਹਾ,''ਮੈਂ ਲੋਕਾਂ ਨਾਲ ਨਰਮੀ ਨਹੀਂ ਵਰਤਾਂਗਾ, ਭਾਵੇਂ ਲੋਕਾਂ ਨੂੰ ਇਹ ਚੰਗਾ ਨਾ ਲੱਗੇ ਪਰ ਇਹ ਮੇਰਾ ਫਰਜ਼ ਹੈ।'' ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ 3000 ਤੋਂ ਨਹੀਂ ਵਧੇਗੀ ਜਿਵੇਂ ਕਿ ਕੁਝ ਮਾਹਿਰਾਂ ਨੇ ਅੰਦਾਜ਼ਾ ਲਾਇਆ ਹੈ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਸਮੂਹ ਪੰਜਾਬੀ ਰੋਕਾਂ ਦੀ ਪਾਲਣਾ ਕਰਨ ਵਿੱਚ ਸਹਿਯੋਗ ਕਰਨਗੇ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨਾਲ ਮੁਲਾਕਾਤ ਮਗਰੋਂ 'ਕੈਪਟਨ' ਨੇ ਮੀਡੀਆ ਨੂੰ ਦਿੱਤਾ ਬਿਆਨ, ਆਖੀ ਇਹ ਗੱਲ

ਉਨ੍ਹਾਂ ਨੇ ਨਾਗਿਰਕਾਂ ਨੂੰ ਅਪੀਲ ਕੀਤੀ,'' ਰੱਬ ਦੇ ਵਾਸਤੇ, ਪੰਜਾਬੀਆਂ ਦੀ ਜਾਨ ਬਚਾਓ।'' ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਰਥ ਯਾਤਰਾ ਅਤੇ ਧਾਰਮਿਕ ਮਕਸਦ ਲਈ ਪੰਜਾਬ ਤੋਂ ਆਉਂਦੇ ਲੋਕਾਂ 'ਤੇ ਰੋਕਾਂ ਲਾਉਣ ਦੀ ਮੰਗ ਕੀਤੇ ਜਾਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਧਾਰਮਿਕ ਯਾਤਰਾਵਾਂ 'ਤੇ ਰੋਕ ਲਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਕੋਵਿਡ ਦੀ ਸਮੱਸਿਆ 'ਤੇ ਕਾਬੂ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਮਸਲੇ 'ਤੇ ਉਨ੍ਹਾਂ ਨੂੰ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਪਾਸੋਂ ਰਸਮੀ ਪੱਤਰ ਮਿਲਦਾ ਹੈ ਤਾਂ ਉਹ ਉਸ ਵੇਲੇ ਢੁਕਵਾਂ ਫ਼ੈਸਲਾ ਲੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News