ਮਾਲ ਗੱਡੀਆਂ ਦੀ ਬਹਾਲੀ 'ਤੇ ਕੇਂਦਰ ਦਾ ਕੈਪਟਨ ਨੂੰ ਜਵਾਬ, 'ਸੁਰੱਖਿਆ ਦੀ ਗਾਰੰਟੀ ਦਿਓ, ਫਿਰ ਚੱਲਣਗੀਆਂ ਟਰੇਨਾਂ'

Tuesday, Oct 27, 2020 - 10:25 AM (IST)

ਚੰਡੀਗੜ੍ਹ : ਪੰਜਾਬ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਫਿਰ ਸੂਬੇ ਅੰਦਰ ਮਾਲ ਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਟਰੇਨਾਂ ਦੀ ਬਹਾਲੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਬੁਰੀ ਖ਼ਬਰ : ਪੰਜਾਬ 'ਚ ਪੂਰੀ ਤਰ੍ਹਾਂ ਗੁੱਲ ਹੋ ਜਾਵੇਗੀ 'ਬੱਤੀ', ਡੂੰਘੀ ਚਿੰਤਾ 'ਚ ਕੈਪਟਨ

ਕੈਪਟਨ ਦੇ ਪੱਤਰ ਦਾ ਜਵਾਬ ਦਿੰਦਿਆਂ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਰੇਲ ਸਟਾਫ਼ ਦੀ ਪੂਰਨ ਸੁਰੱਖਿਆ ਯਕੀਨੀ ਬਣਾਵੇ ਅਤੇ ਅੰਦੋਲਨਕਾਰੀਆਂ ਨੂੰ ਟਰੈਕ ਖਾਲੀ ਕਰਨ ਲਈ ਕਹੇ, ਫਿਰ ਹੀ ਟਰੇਨਾਂ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਮਾਂ ਦੀ ਮਮਤਾ ਨੂੰ ਦਾਗ਼ ਲਾ ਇਸ਼ਕ 'ਚ ਅੰਨ੍ਹੀ ਜਨਾਨੀ ਪ੍ਰੇਮੀ ਨਾਲ ਭੱਜੀ, ਦੁੱਧ ਚੁੰਘਦੇ ਪੁੱਤ ਦੀ ਹੋਈ ਮੌਤ

ਪਿਯੂਸ਼ ਗੋਇਲ ਨੇ ਕਿਹਾ ਕਿ ਟਰੇਨਾਂ ਦੇ ਚੱਲਣ ਦੌਰਾਨ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਹੈ, ਇਸ ਲਈ ਪਹਿਲਾਂ ਪੰਜਾਬ ਸਰਕਾਰ ਸਾਰੇ ਰੇਲਵੇ ਟਰੈਕ ਖਾਲੀ ਕਰਵਾਵੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ ਕਿਸਾਨ ਕੁੱਝ ਸ਼ਰਤਾਂ 'ਤੇ ਮਾਲ ਗੱਡੀਆਂ ਚਲਾਉਣ ਲਈ ਰਾਜ਼ੀ ਹੋਏ ਸਨ ਪਰ ਇਸ 'ਤੇ ਰੇਲਵੇ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਪੂਰੇ ਟਰੈਕ ਖ਼ਾਲੀ ਨਹੀਂ ਹੋ ਜਾਂਦੇ, ਉਸ ਸਮੇਂ ਤੱਕ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਹੁਣ 'ਪਰਾਲੀ' ਤੋਂ ਬਣੇਗਾ ਘਰੇਲੂ ਸਾਮਾਨ, ਘਰ ਬੈਠੇ ਕਮਾਈ ਕਰ ਸਕਣਗੀਆਂ ਸੁਆਣੀਆਂ (ਤਸਵੀਰਾਂ)

ਦੂਜੇ ਪਾਸੇ ਦੇਸ਼ ਦੀਆਂ 22 ਕਿਸਾਨ ਜੱਥੇਬੰਦੀਆਂ ਨੇ ਸੋਮਵਾਰ ਨੂੰ ਦਿੱਲੀ 'ਚ ਬੈਠਕ ਕੀਤੀ ਅਤੇ ਦੱਸਿਆ ਕਿ ਮੰਗਲਵਾਰ ਨੂੰ 261 ਜੱਥੇਬੰਦੀਆਂ ਬੈਠਕ ਕਰਕੇ ਅਗਲੀ ਰਣਨੀਤੀ ਬਣਾਉਣਗੀਆਂ


 


Babita

Content Editor

Related News