ਕੈਪਟਨ ਵੱਲੋਂ ਸਿਹਤ ਕਾਮਿਆਂ ਲਈ ਕੋਵਿਡ ਇਲਾਜ ਦੇ ਪ੍ਰਬੰਧਨ ਸਬੰਧੀ ਕਿਤਾਬਚਾ ਜਾਰੀ

07/03/2020 8:51:23 AM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਹਤ ਕਾਮਿਆਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ। ਇੱਕੋ ਹਵਾਲੇ ਨਾਲ ਸੌਖਿਆਂ ਸਮਝੇ ਜਾਣ ਵਾਲੇ ਇਸ ਕਿਤਾਬਚੇ ਦਾ ਮਕਸਦ ਮਹਾਮਾਰੀ ਦੇ ਹਰੇਕ ਪਹਿਲੂ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਮੌਤ ਦਰ ਨੂੰ ਘਟਾਉਣਾ ਹੈ। ਮੁੱਖ ਮੰਤਰੀ ਨੇ ਕਿਤਾਬਚੇ ਨੂੰ ਉਨ੍ਹਾਂ ਦੀ ਸਰਕਾਰ ਦੇ ‘ਮਿਸ਼ਨ ਫਤਹਿ’ ਲਈ ਹੋਰ ਕਾਰਗਾਰ ਸਿੱਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ 'ਚ ਲੱਗੇ ਸਿਹਤ ਕਾਮਿਆਂ ਨੂੰ ਮਹਾਮਾਰੀ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ। ਪੀ. ਜੀ. ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ. ਕੇ. ਤਲਵਾੜ ਦੀ ਅਗਵਾਈ 'ਚ ਮਾਹਿਰ ਕਮੇਟੀ ਵੱਲੋਂ ਤਿਆਰ ਕੀਤੇ ਕਿਤਾਬਚੇ 'ਚ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਪ੍ਰਬੰਧਨ ’ਤੇ ਅਧਾਰਿਤ ਆਡੀਓ-ਵੀਡੀਓ ਸਾਧਨਾਂ ਨੂੰ ਸਮਝਣ, ਕਲਰ ਕੋਡਿੰਗ ਦਾ ਮੁਲਾਂਕਣ ਯੰਤਰ ਅਤੇ ਵਿਵਹਾਰਕ ਤਜ਼ਰਬਿਆਂ ਦੇ ਆਧਾਰ ’ਤੇ ਹਵਾਲਾ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਡੀ. ਐਮ. ਸੀ. ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾ. ਬਿਸ਼ਵ ਮੋਹਨ ਵੱਲੋਂ ਸੱਦੀ ਗਈ ਕਮੇਟੀ ਵਿਸ਼ਵ ਭਰ ਦੀਆਂ ਉੱਘੀਆਂ ਸੰਸਥਾਵਾਂ ਦੇ ਕਈ ਨਾਮਵਰ ਸਿਹਤ ਮਾਹਿਰਾਂ ’ਤੇ ਅਧਾਰਿਤ ਹੈ। ਇਹ ਕਿਤਾਬਚਾ ਮਾਮੂਲੀ ਤੇ ਸਧਾਰਨ ਤੋਂ ਗੰਭੀਰ ਕੋਵਿਡ ਕੇਸਾਂ ਦੀਆਂ ਇਲਾਜ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਕਰੇਗਾ। ਮਾਮੂਲੀ ਕੇਸਾਂ ਲਈ ਇਸ ਕਿਤਾਬਚੇ 'ਚ ਘਰਾਂ 'ਚ ਇਕਾਂਤਵਾਸ ਮਰੀਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਵੈ-ਮੁਲਾਂਕਣ ਪ੍ਰਸ਼ਨਾਵਲੀ ਅਤੇ ਘਰ ਅਧਾਰਿਤ ਟੈਸਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚ ਹਰੇਕ ਜ਼ਿਲ੍ਹੇ 'ਚ ਸਮਰਪਿਤ ਮਾਹਿਰਾਂ ਦੀ ਤਾਜ਼ਾ ਸੂਚੀ ਸ਼ਾਮਲ ਹੈ ਤਾਂ ਕਿ ਕੋਵਿਡ ਕੇਸਾਂ ਨਾਲ ਨਜਿੱਠਣ 'ਚ ਜ਼ਿਲ੍ਹਾ ਮੈਡੀਕਲ ਟੀਮ ਜਿਨਾਂ ਨੂੰ ਮਾਹਿਰ ਦੀ ਨਿਗਰਾਨੀ ਦੀ ਲੋੜ ਹੁੰਦੀ ਹੈ, ਨੂੰ ਮਦਦ ਮਿਲੇਗੀ ਤਾਂ ਕਿ ਜਿੰਨਾ ਸੰਭਵ ਹੋ ਸਕੇ, ਮੌਤ ਦਰ ਘਟਾਈ ਜਾ ਸਕੇ। 
Fu


Babita

Content Editor

Related News