ਖਾੜੀ ਦੇਸ਼ਾਂ ''ਚ ਰਹਿੰਦੇ ਭਾਰਤੀਆਂ ਲਈ ''ਕੈਪਟਨ'' ਚਿੰਤਤ, ਮੋਦੀ ਨੂੰ ਫਿਰ ਕੀਤੀ ਅਪੀਲ
Wednesday, Jan 08, 2020 - 04:38 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰੀਕਾ ਤੇ ਇਰਾਨ ਵਿਚਲੇ ਵਧਦੇ ਤਣਾਅ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਐੱਸ. ਜੇ. ਸ਼ੰਕਰ ਨੂੰ ਦੁਬਾਰਾ ਅਪੀਲ ਕੀਤੀ ਹੈ ਕਿ ਖਾੜੀ ਮੁਲਕਾਂ 'ਚ ਰਹਿੰਦੇ 10 ਮਿਲੀਅਨ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਕਾਰਗਾਰ ਕਦਮ ਚੁੱਕੇ ਜਾਣ। ਕੈਪਟਨ ਵਲੋਂ ਇਹ ਟਵੀਟ ਇਰਾਕ ਵਲੋਂ ਅਮਰੀਕੀ ਏਅਰਬੇਸ 'ਤੇ ਦਾਗੀਆਂ ਗਈਆਂ ਮਿਜ਼ਾਈਲਾਂ ਤੋਂ ਬਾਅਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀਆਂ ਦੀ ਸੁਰੱਖਿਆ ਸਬੰਧੀ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਸੀ। ਕੈਪਟਨ ਨੇ ਕਿਹਾ ਸੀ ਕਿ ਪੰਜਾਬ ਇਸ ਮਾਮਲੇ 'ਚ ਆਪਣੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹੈ।