''ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ'' ਨਾਲ ਸਨਮਾਨਿਤ ਹੋਣਗੇ 93 ਖਿਡਾਰੀ

Saturday, Jul 06, 2019 - 09:40 AM (IST)

''ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ'' ਨਾਲ ਸਨਮਾਨਿਤ ਹੋਣਗੇ 93 ਖਿਡਾਰੀ

ਚੰਡੀਗੜ੍ਹ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ 'ਚ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰਨ ਵਾਲੇ ਸੂਬੇ ਦੇ 93 ਖਿਡਾਰੀਆਂ ਨੂੰ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ। ਪੰਜਾਬ ਦੇ ਇਸ ਵੱਕਾਰੀ ਖੇਡ ਐਵਾਰਡ ਨੂੰ ਹਾਸਲ ਕਰਨ ਵਾਲੇ ਹਰ ਖਿਡਾਰੀ ਨੂੰ 2 ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿਚ ਘੋੜੇ 'ਤੇ ਸਵਾਰ ਟਰਾਫੀ, ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ। ਜ਼ਿਕਰਯੋਗ ਹੈ ਕਿ ਇਹ ਐਵਾਰਡ 7 ਸਾਲਾਂ ਤੋਂ ਪੈਂਡਿੰਗ ਪਏ ਸਨ। ਇਹ ਐਵਾਰਡ ਹੁਣ 9 ਜੁਲਾਈ ਨੂੰ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤੇ ਜਾ ਰਹੇ ਹਨ।
ਦਿੱਤੇ ਜਾਣ ਵਾਲੇ ਐਵਾਰਡਾਂ 'ਚ ਸਾਲ 2011 ਲਈ 15, ਸਾਲ 2012 ਲਈ 14, ਸਾਲ 2013 ਲਈ 5, ਸਾਲ 2014 ਲਈ 5, ਸਾਲ 2015 ਲਈ 10, ਸਾਲ 2016 ਲਈ 15, ਸਾਲ 2017 ਲਈ 7 ਤੇ ਸਾਲ 2018 ਲਈ 10 ਖਿਡਾਰੀਆਂ ਦੇ ਨਾਂ ਸ਼ਾਮਲ ਹਨ। ਖੇਡਾਂ ਦੇ ਖੇਤਰ ਵਿਚ ਪੰਜਾਬ ਸੂਬੇ ਦੇ ਇਸ ਵੱਕਾਰੀ ਐਵਾਰਡ ਦੀ ਸ਼ੁਰੂਆਤ 1978 ਵਿਚ ਹੋਈ ਸੀ ਅਤੇ ਸਾਲ 2010 ਤੱਕ 305 ਖਿਡਾਰੀਆਂ ਨੂੰ ਇਹ ਐਵਾਰਡ ਦਿੱਤਾ ਜਾ ਚੁੱਕਾ ਹੈ।


author

Babita

Content Editor

Related News