ਕੈਪਟਨ ਤੇ ਰਣਇੰਦਰ ਸਬੰਧੀ ਕੇਸ ਦੀ ਅਗਲੀ ਸੁਣਵਾਈ 28 ਨੂੰ

Saturday, Mar 16, 2019 - 12:40 PM (IST)

ਕੈਪਟਨ ਤੇ ਰਣਇੰਦਰ ਸਬੰਧੀ ਕੇਸ ਦੀ ਅਗਲੀ ਸੁਣਵਾਈ 28 ਨੂੰ

ਲੁਧਿਆਣਾ (ਮਹਿਰਾ) : ਆਮਦਨ ਟੈਕਸ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ 'ਚ ਆਮਦਨ ਟੈਕਸ ਵਿਭਾਗ ਵਲੋਂ ਰਣਇੰਦਰ ਸਿੰਘ ਖਿਲਾਫ ਦੂਜੇ ਕੇਸ 'ਚ ਆਮਦਨ ਟੈਕਸ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾ ਦਿੱਤੀ ਗਈ ਹੈ, ਜੋ ਪੂਰੀ ਨਹੀਂ ਹੋ ਸਕੀ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਕੇ. ਗੋਇਲ ਨੇ ਸਾਰੇ ਕੇਸਾਂ ਨੂੰ 28 ਮਾਰਚ ਲਈ ਸਥਾਪਿਤ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੂੰ ਆਪਣੀਆਂ ਗਵਾਹੀਆਂ ਕਰਾਉਣ ਨੂੰ ਕਿਹਾ ਹੈ। ਹਾਲਾਂਕਿ ਵਿਭਾਗ ਨੇ ਰਣਇੰਦਰ ਸਿੰਘ ਖਿਲਾਫ ਇਕ ਹੋਰ ਕੇਸ 'ਚ ਪਿਛਲੀ ਪੇਸ਼ੀ ਤੋਂ ਆਮਦਨ ਟੈਕਸ ਅਧਿਕਾਰੀ ਅਮਿਤ ਦੁਆ ਦੀ ਗਵਾਹੀ ਪੂਰੀ ਕਰਵਾ ਦਿੱਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਹੋਰਨਾਂ ਕੇਸਾਂ 'ਚ ਗਵਾਹੀ ਨਹੀਂ ਹੋ ਸਕੀ ਸੀ। ਵਿਭਾਗ ਵਲੋਂ ਅਜੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਗਵਾਹੀ ਸ਼ੁਰੂ ਨਹੀਂ ਕਰਾਈ ਗਈ ਹੈ।


author

Babita

Content Editor

Related News