'ਕੈਪਟਨ' ਨਾਲ ਕਰੋ ਦਿਲ ਖੋਲ੍ਹ ਕੇ ਗੱਲਾਂ, ਹਰ ਗੱਲ ਦਾ ਮਿਲੇਗਾ ਜਵਾਬ

Saturday, Apr 20, 2019 - 09:34 AM (IST)

'ਕੈਪਟਨ' ਨਾਲ ਕਰੋ ਦਿਲ ਖੋਲ੍ਹ ਕੇ ਗੱਲਾਂ, ਹਰ ਗੱਲ ਦਾ ਮਿਲੇਗਾ ਜਵਾਬ

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਣ ਲਈ 'ਟਵਿੱਟਰ ਚੌਪਾਲ' ਦੀ ਸ਼ੁਰੂਆਤ ਕੀਤੀ ਹੈ। ਅਸਲ 'ਚ ਸਰਕਾਰ ਵਲੋਂ 'ਪੰਜਾਬ ਦੀ ਗੱਲ, ਕੈਪਟਨ ਦੇ ਨਾਲ' ਨਾਂ ਹੇਠ 'ਟਵਿੱਟਰ ਚੌਪਾਲ' ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਲੋਕ ਸਿੱਧਾ ਮੁੱਖ ਮੰਤਰੀ ਨਾਲ ਗੱਲਾਂ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਸਵਾਲ ਕੈਪਟਨ ਨੂੰ ਪੁੱਛ ਸਕਦੇ ਹਨ, ਜਿਸ ਦਾ ਜਵਾਬ ਕੈਪਟਨ ਵਲੋਂ ਲੋਕਾਂ ਨੂੰ ਦਿੱਤਾ ਜਾਵੇਗਾ। ਲੋਕਾਂ ਨੂੰ ਸਵਾਲ ਕਰਨ ਲਈ '#CaptainDiChaupal' ਦਾ ਹੈਸ਼ਟੈਗ ਇਸਤੇਮਾਲ ਕਰਨਾ ਪਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਪਟਨ ਨੇ ਆਪਣੇ ਟਵਿੱਟਰ 'ਤੇ ਲਿਖਿਆ ਹੈ ਕਿ ਉਹ 21 ਅਪ੍ਰੈਲ ਨੂੰ ਸਾਰੇ ਸਵਾਲਾਂ ਦੇ ਜਵਾਬ ਦੇਣਗੇ। 


author

Babita

Content Editor

Related News